DOABA TIMES : ਕੈਬਨਿਟ ਮੰਤਰੀ ਬਾਜਵਾ ਨੇ ਮੇਲੇ ਵਿਚ ਲੋਕਾਂ ਦੀ ਸ਼ਿਰਕਤ ਨੂੰ ਦੇਖਦਿਆਂ ਐਲਾਨ ਕੀਤਾ ਕਿ ‘ਖੇਤਰੀ ਸਰਸ ਮੇਲਾ’ 16 ਫਰਵਰੀ ਨੂੰ ਵੀ ਲੱਗਾ ਰਹੇਗਾ

ਪੰਜਾਬ ਸਰਕਾਰ ਹੁਨਰਮੰਦ ਲੋਕਾਂ ਦਾ ਆਰਥਿਕ ਜੀਵਨ ਪੱਧਰ ਹੋਰ ਉੱਚਾ ਚੁੱਕਣ ਲਈ ਯਤਨਸ਼ੀਲ-ਕੈਬਨਿਟ ਮੰਤਰੀ ਬਾਜਵਾ
ਸਾਂਝੀਵਾਲਤਾ ਤੇ ਸੱਭਿਆਚਾਰਕ ਸਾਂਝ ਵਧਾਉਣ ਵਿਚ ਸਫਲ ਰਿਹਾ ‘ਖੇਤਰੀ ਸਰਸ ਮੇਲਾ’-ਵਿਧਾਇਕ ਪਾਹੜਾ
-ਜ਼ਿਲਾ ਪ੍ਰਸ਼ਾਸਨ ਵਲੋਂ ਮੇਲੇ ਦੀ ਸਫਲਤਾ ਲਈ ਲੋਕਾਂ ਦਾ ਧੰਨਵਾਦ
-ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਤੇ ਗਾਇਕ ਕਲਾਕਾਰ ਕੁਲਵਿੰਦਰ ਕੈਲੀ ਨੇ ਬੰਨਿ•ਆਂ ਸਮਾਂ-ਸੰਗੀਤ ਪ੍ਰੇਮੀਆਂ ਦੇ ਠਾਠਾਂ ਮਾਰਦੇ ਇਕੱਠ ਨੇ ਮੇਲੇ ਵਿਚ ਲਵਾਈ ਭਰਵੀਂ ਹਾਜ਼ਰੀ
-ਲੱਕੀ ਡਰਾਅ ਵਿਚ ਪਹਿਲਾ ਇਨਾਮ ਲਾਟਰੀ ਨੰਬਰ 76685, ਦੂਜਾ ਲਾਟਰੀ ਨੰਬਰ 71647 ਤੇ ਤੀਸਰਾ ਲਾਟਰੀ ਨੰਬਰ 67426 ਨੇ ਜਿੱਤਿਆ
ਗੁਰਦਾਸਪੁਰ, 15 ਫਰਵਰੀ ( Ashwani ) ‘ਖੇਤਰੀ ਸਰਸ ਮੇਲੇ’ ਦੇ 12 ਵੇਂ ਦਿਨ ਅੱਜ ਲੋਕਾਂ ਨੇ ਵੱਡੀ ਤਦਾਦ ਵਿਚ ਮੇਲੇ ਵਿਚ ਸ਼ਿਰਕਤ ਕੀਤੀ ਤੇ ਮੇਲੇ ਦੀ ਸਫਲਤਾ ਤੇ ਮੋਹਰ ਲਗਾਈ।ਸਮਾਰੋਹ ਵਿਚ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ, ਸ੍ਰੀ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਚੇਅਰਮੈਨ ਰਵੀਨੰਦਨ ਸਿੰਘ ਬਾਜਵਾ, ਚੇਅਰਮੈਨ ਬਲਜੀਤ ਸਿੰਘ ਪਾਹੜਾ ਨੇ ਵਿਸ਼ੇਸ ਤੋਰ ‘ਤੇ ਸ਼ਿਰਕਤ ਕੀਤੀ ਅਤੇ ਖੇਤਰੀ ਸਰਸ ਮੇਲੇ ਵਿਚ 22 ਰਾਜਾਂ ਵਿਚੋਂ ਆਏ ਹੁਨਰਮੰਦ ਕਾਰੀਗਰਾਂ ਦੇ ਲਗਾਏ ਵੱਖ-ਵੱਖ ਸਟਾਲ ਵੇਖੇ ਅਤੇ ਸੱਭਿਆਚਾਰਕ ਸਮਾਗਮ ਦੇਖਿਆ।

 

ਕੈਬਨਿਟ ਮੰਤਰੀ ਸ੍ਰੀ ਬਾਜਵਾ ਨੇ ਮੇਲੇ ਵਿਚ ਲੋਕਾਂ ਦੀ ਸ਼ਿਰਕਤ ਨੂੰ ਦੇਖਦਿਆਂ ਐਲਾਨ ਕੀਤਾ ਕਿ ‘ਖੇਤਰੀ ਸਰਸ ਮੇਲਾ’ 16 ਫਰਵਰੀ ਨੂੰ ਵੀ ਲੱਗਾ ਰਹੇਗਾ

Related posts

Leave a Reply