DOABA TIMES : ਗਾਇਕ ਦਿਲਬਾਗ ਸੱਲ੍ਹਣ ਦਾ ਧਾਰਮਿਕ ਗੀਤ  “ਸਤਿਗੁਰਾਂ ਆਪ ਬੁਲਾਇਆ” ਚਰਚਾ ਵਿੱਚ   

ਜਲੰਧਰ16 ਫਰਵਰੀ  ( ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ  ) ਸਾਫ਼ ਸੁਥਰੇ ਪੰਜਾਬੀ ਗਾਇਕ ਦਿਲਬਾਗ ਸੱਲ੍ਹਣ ਦਾ ਧਾਰਮਿਕ ਗੀਤ  “ਸਤਿਗੁਰ ਆਪ ਬੁਲਾਇਆ” ਪਿਛਲੇ ਦਿਨੀ ਰਿਲੀਜ਼ ਹੋਇਆ ਸੀ। ਇਹ ਧਾਰਮਿਕ ਗੀਤ ਬੜੀ ਚਰਚਾ ਵਿੱਚ ਹੈ । ਇਸ ਧਾਰਮਿਕ ਗੀਤ ਨੂੰ ਬਹੁਤ ਸਾਰੇ ਸਰੋਤਿਆਂ ਨੇ ਸਲਾਹਿਆ ਹੈ।  ਬਹੁਤ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਇਸ ਧਾਰਮਿਕ ਸ਼ਬਦ ਨੂੰ ਸੁਣਿਆ ਹੈ ਤੇ ਪਸੰਦ ਕੀਤਾ ਹੈ।
ਇਹ ਧਾਰਮਿਕ ਗੀਤ ਬੱਲ ਰਿਕਾਰਡ ਐਂਡ ਸਾਬੀ ਸੱਲਣ ਸਪੇੈਨ ਦੀ ਪ੍ਰੈਜੈਂਟੇਸ਼ਨ ਹੈ। ਧਾਰਮਿਕ ਗੀਤ ਨੂੰ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਸੀ । ਇਹ ਧਾਰਮਿਕ ਗੀਤ ਯੂ. ਟਿਯੂਬ, ਵੱਖ ਵੱਖ ਟੀਵੀ ਚੈਨਲਾਂ ਤੇ ਦੇਖਣ -ਸੁਣਨ  ਨੂੰ ਮਿਲ ਰਿਹਾ ਹੈ। ਇਸ ਧਾਰਮਿਕ ਗੀਤ ਦੇ ਰਚੇਤਾ ਸੰਧੂ ਖਾਨਪੁਰੀ ,ਸੰਗੀਤ ਸਾਹਿਬ ਹੀਰਾ ਵੱਲੋਂ, ਫਿਲਮਾਂਕਣ ਵੀਡੀਓ ਡਾਇਰੈਕਟਰ ਜਸਵਿੰਦਰ ਬੱਲ ਵੱਲੋਂ ਕੀਤਾ ਗਿਆ ਹੈ। ਵੀਡੀਓ ਡਾਇਰੈਕਟਰ ਜਸਵਿੰਦਰ ਬੱਲ ਨੇ ਪਹਿਲਾਂ ਵੀ ਦਰਜਨਾਂ ਗੀਤਾਂ ਨੂੰ ਫਿਲਮਾਇਆ ਹੈ।

Related posts

Leave a Reply