DOABA TIMES : ਜਲੰਧਰ ਪੁਲਿਸ ਵੱਲੋਂ ਲੁਟਾਂ ਖੋਹਾਂ ਕਰਨ ਵਾਲੇ ਤਿੰਨ ਦੋਸ਼ੀ ਅਸਲੇ ਸਮੇਤ ਕਾਬੂ

ਜਲੰਧਰ ਪੁਲਿਸ ਵੱਲੋਂ ਲੁਟਾਂ ਖੋਹਾਂ ਕਰਨ ਵਾਲੇ ਤਿੰਨ ਦੋਸ਼ੀ ਅਸਲੇ ਸਮੇਤ ਕਾਬੂ

ਜਲੰਧਰ – ( ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ ) – ਜਲੰਧਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਦਿਹਾਤੀ ਪੁਲਿਸ ਅਤੇ ਸੀਆਈੲੇ ਸਟਾਫ ਦੀ ਸਾਂਝੀ ਟੀਮ ਨੇ ਲੁਟਾਂ ਖੋਹਾਂ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਇੱਕ ਰਿਵਾਲਵਰ ਚਾਰ ਪਿਸਤੌਲ 48 ਜਿੰਦਾ ਕਾਰਤੂਸ ਅਤੇ 2 ਕਾਰਾਂ ਸਮੇਤ ਕਾਬੂ ਕੀਤਾ ਗਿਆ।

 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਸ਼੍ਰੀ ਨਵਜੋਤ ਸਿੰਘ ਮਾਹਲ,ਐਸ ਪੀ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ,ਐਸ ਪੀ ਸ਼੍ਰੀ ਸਰਵਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਸੀ ਆਈ ਏ ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਲੇਸੜੀਵਾਲ ਦੇ ਨੇੜੇ ਨਾਕਾਬੰਦੀ ਕਰਕੇ ਇਨ੍ਹਾਂ ਲੁਟਾਂ ਖੋਹਾਂ ਕਰਨ ਦੀ ਨੀਅਤ ਨਾਲ ਜਾ ਰਹੇ ਨੌਜਵਾਨਾਂ ਨੂੰ ਚੈਕਿੰਗ ਦੌਰਾਨ ਅਸਲੇ ਸਮੇਤ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੀ ਪਹਿਚਾਣ ਪ੍ਰਦੀਪ ਸ਼ਰਮਾ ਉਰਫ ਦੀਪੂ ਅਲਾਵਲਪੁਰ, ਗੋਪਾਲ ਸਿੰਘ ਗੋਪਾ ਪੁਤਰ ਬਲਵਿੰਦਰ ਸਿੰਘ ਵਾਸੀ ਆਦਮਪੁਰ ਅਤੇ ਜਸਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬਿਆਸ ਪਿੰਡ ਥਾਣਾ ਆਦਮਪੁਰ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਤਲਾਸ਼ੀ ਲੈਣ ਤੇ ਇੱਕ ਰਿਵਾਲਵਰ ਚਾਰ ਪਿਸਤੌਲ ਅਤੇ 48 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਨ੍ਹਾਂ ਫੜੇ ਗਏ ਦੋਸ਼ੀਆਂ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਮੁਕੱਦਮੇ ਦਰਜ ਹਨ ਅਤੇ ਇਨ੍ਹਾਂ ਤੋਂ ਡੁਘਾਈ ਨਾਲ ਪੁਛ ਗਿੱਛ ਕਰਨ ਲਈ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜ਼ੋ ਇਨ੍ਹਾਂ ਤੋਂ ਅਹਿਮ ਖੁਲਾਸੇ ਹੋ ਸਕਣ।

Related posts

Leave a Reply