DOABA TIMES : ਜਲੰਧਰ ਪੁਲੀਸ ਵੱਲੋਂ ਡੇਢ ਕਿੱਲੋ ਅਫ਼ੀਮ ਸਮੇਤ ਇੱਕ ਕਾਬੂ   

ਜਲੰਧਰ ਪੁਲੀਸ ਵੱਲੋਂ ਡੇਢ ਕਿੱਲੋ ਅਫ਼ੀਮ ਸਮੇਤ ਇੱਕ ਕਾਬੂ    
ਜਲੰਧਰ – ( ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) – ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਪਵਾਰ ਪੀਪੀਐੱਸ ਡੀਸੀਪੀ ਕਮਿਸ਼ਨਰ ਜਲੰਧਰ ,ਗੁਰਮੀਤ ਸਿੰਘ ਪੀ ਪੀ ਐੱਸ ਏ ਡੀ ਸੀ ਪੀ ਡਿਟੈਕਟਿਵ ਜਲੰਧਰ ,ਕਮਲਜੀਤ ਸਿੰਘ ਪੀ ਪੀ ਐੱਸ ਏ ਸੀ ਪੀ ਡਿਟੈਕਟਿਵ ਕਮਿਸ਼ਨਰ ਜਲੰਧਰ, ਅਤੇ ਐੱਸਆਈ ਅਸ਼ਵਨੀ ਕੁਮਾਰ ਇੰਚਾਰਜ ਸਪੈਸ਼ਲ ਅਪਰੇਟਰ ਯੂਨਿਟ ਜਲੰਧਰ ਆਦਿ ਨੇ ਦੱਸਿਆ ਕਿ ਥਾਣਾ ਅੱਠ ਦੀ ਪੁਲਿਸ ਵੱਲੋਂ ਗੁਪਤ ਇਤਲਾਹ ਤੇ ਛਾਰਪੁਰ ਰੋਡ ਲੰਮਾ ਪਿੰਡ ਚੌਕ ਜਲੰਧਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਇੱਕ ਮਾਰੂਤੀ ਕਾਰ ਚਾਲਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੀ ਕਾਰ ਵਿੱਚੋਂ ਡੇਢ ਕਿੱਲੋ ਅਫ਼ੀਮ ਬਰਾਮਦ ਕੀਤੀ ਗਈ।
ਦੋਸ਼ੀ ਦੀ ਪਹਿਚਾਣ ਸੁਰੇਸ਼ ਕੁਮਾਰ ਉਰਫ਼ ਦੌੜੋ ਪੁੱਤਰ ਮਨੀ ਰਾਮ ਵਾਸੀ ਪਿੰਡ ਮੀਕਾ ਡਬਰਾ ਥਾਣਾ ਸਦਰ ਜ਼ਿਲ੍ਹਾ ਹਿਸਾਰ ਹਰਿਆਣਾ ਦੇ ਤੌਰ ਤੇ ਹੋਈ ਹੈ ।
ਪੁਛਗਿੱਛ ਦੌਰਾਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸਦੀ ਉਮਰ ਕਰੀਬ ਬੀ ਸਾਹ ਕਰੀਬ ਵੀਹ ਸਾਲ ਤੋਂ ਟਰੱਕ ਡਰਾਈਵਰੀ ਦਾ ਕੰਮ ਕਰਦਾ ਹੈ ਵਿਆਹ ਹੋਇਆ ਹੈ ।ਉਸ ਦੇ ਚਾਰ ਬੱਚੇ ਹਨ ਡਰਾਇਵਰੀ ਕਰਦੇ ਸਮੇਂ ਉਸ ਨੂੰ ਨਸ਼ੇ ਦੀ ਲੱਤ ਲੱਗ ਗਈ। ਅਫੀਮ ਦਾ ਨਸ਼ਾ ਕਰਨ ਲੱਗ ਪਿਆ। ਤੇ ਉਸ ਦੇ ਸਬੰਧ ਅਫੀਮ ਤਸਕਰਾਂ ਨਾਲ ਹੋ ਗਏ ।ਉਹ ਮੱਧ ਪ੍ਰਦੇਸ਼ ਅਤੇ ਝਾਰਖੰਡ ਤੋਂ ਅਫੀਮ ਲੱਖ ਰੁਪਏ ਨੂੰ ਲਿਆ ਕੇ ਡੇਢ ਲੱਖ ਰੁਪਏ ਨੂੰ ਬਠਿੰਡਾ ਲੁਧਿਆਣਾ ਮੋਗਾ ਜਲੰਧਰ ਰਾਮਪੁਰਾ ਆਦਿ ਵਿਖੇ ਸਪਲਾਈ ਕਰਦਾ ਸੀ। ਅੱਜ ਵੀ ਉਹ ਅਫੀਮ ਦੀ ਡਲਿਵਰੀ ਜਲੰਧਰ ਦੇਣ ਆਇਆ ਸੀ ਜਿਸ ਨੂੰ ਕਾਰ ਸਮੇਤ ਕਾਬੂ ਕਰ ਲਿਆ ਗਿਆ ।ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ।

Related posts

Leave a Reply