DOABA TIMES : ਜਹਾਜ਼ ‘ਚ ਦਾਖਲ ਹੋ ਗਿਆ ਕਬੂਤਰ, ਮੁਸਾਫਰਾਂ ਦੇ ਉੱਡੇ ਹੋਸ਼

 ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) – ਪੰਛੀਆਂ ਦੇ ਜਹਾਜ਼ ਨਾਲ ਟਕਰਾਉਣ ਦੀਆਂ ਖ਼ਬਰਾਂ ਤੁਸੀਂ ਜ਼ਰੂਰ ਸੁਣੀਆਂ ਹੋਣਗੀਆਂ, ਪਰ ਜੇ ਕੋਈ ਪੰਛੀ ਜਹਾਜ਼ ਵਿੱਚ ਅਚਾਨਕ ਦਾਖਲ ਹੋ ਜਾਵੇ ਤਾਂ ਕੀ ਹੋਵੇਗਾ। ਦਰਅਸਲ, ਅਜਿਹਾ ਹੀ ਕੁਝ ਰਾਜਸਥਾਨ ਦੀ ਰਾਜਧਾਨੀ ਜੈਪੁਰ  ਆ ਰਹੀ ਗੋ ਏਅਰ ਦੀ ਇੱਕ ਉਡਾਣ ਵਿੱਚ ਦੇਖਣ ਨੂੰ ਮਿਲਿਆ।
ਜਿਥੇ ਉਡਾਣ ਤੋਂ ਕੁਝ ਮਿੰਟ ਪਹਿਲਾਂ, ਕਬੂਤਰ ਨੂੰ ਜਹਾਜ਼ ਦੇ ਅੰਦਰ ਉਡਦੇ ਦੇਖਿਆ ਗਿਆ। ਜਹਾਜ਼ ਦੇ ਉਡਣ ਤੋਂ ਠੀਕ ਪਹਿਲਾਂ ਕਬੂਤਰ ਨੂੰ ਯਾਤਰੀਆਂ ਦੇ ਸਾਮਾਨ ਦੀ ਸੈਲਫ ‘ਤੇ ਦੇਖਿਆ ਗਿਆ ਸੀ, ਜਿਸ ਨਾਲ ਚਾਲਕ ਦਲ ਦੇ ਮੈਂਬਰਾਂ ਅਤੇ ਯਾਤਰੀਆਂ ‘ਚ ਹਲਚਲ ਪੈਦਾ ਹੋ ਗਈ ਸੀ। ਹਾਲਾਂਕਿ, ਕੁਝ ਸਮੇਂ ਲਈ ਫਲਾਈਟ ਗੇਟ ਖੋਲ੍ਹਣ ਤੋਂ ਬਾਅਦ ਕਬੂਤਰ ਨੂੰ ਬਾਹਰ ਕੱਢ ਦਿੱਤਾ ਗਿਆ।

Related posts

Leave a Reply