DOABA TIMES : ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਦੇ ਦਫਤਰੀ ਸਮੇਂ ਵਿੱਚ ਕੀਤੀ ਤਬਦੀਲੀ

ਪਠਾਨਕੋਟ, 13 ਫਰਵਰੀ RAJINDER RAJAN BUREAU, RAJAN VERMA SPL CORRESPONDENT

ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ ਪੰਜਾਬ ਚੰਡੀਗੜ• ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਪੰਜਾਬ ਵਿੱਚ  ਸਥਿਤ ਹਰੇਕ ਜਿਲ•ਾ  ਰੋਜਗਾਰ ਅਤੇ ਕਾਰੋਬਾਰ ਬਿਊਰੋ ਦਾ ਦਫਤਰੀ ਸਮਾਂ ਜੋ ਹਰੇਕ ਸੋਮਵਾਰ ਤੋਂ ਸੁੱਕਰਵਾਰ ਤੱਕ ਪਹਿਲਾਂ ਸਵੇਰੇ 10 ਵਜੇ ਤੋਂ ਸਾਮ 6 ਵਜੇ ਤੱਕ ਸੀ ਅਤੇ ਹਰੇਕ ਸਨਿਚਰਵਾਰ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 2 ਵਜੇ ਸੀ ਹੁਣ ਇਹ ਦਫਤਰੀ ਸਮਾਂ ਬਦਲ ਕੇ ਹਰੇਕ ਸੋਮਵਾਰ ਤੋਂ ਸੁੱਕਰਵਾਰ ਤੱਕ 9  ਵਜੇ ਤੋਂ ਸਾਮ 5 ਵਜੇ ਤੱਕ ਅਤੇ ਹਰ ਸਨਿਚਰਵਾਰ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਹੋਵੇਗਾ। ਇਹ ਜਾਣਕਾਰੀ ਸ੍ਰੀ ਗੁਰਮੇਲ ਸਿੰਘ ਜਿਲ•ਾ ਰੁਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸ਼ਰ ਨੇ ਦਿੱਤੀ। ਉਨ•ਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਦੱਸੇ ਸਮੇਂ ਅਨੁਸਾਰ ਰੋਜਗਾਰ ਅਤੇ ਕਾਰੋਬਾਰ ਬਿਊਰੋ ਖੁਲਿਆ ਕਰਨਗੇ।

 

ਇਸ ਰੋਜਗਾਰ ਅਤੇ ਕਾਰੋਬਾਰ ਬਿਊਰ ਵਿਖੇ ਬੇਰੋਜਗਾਰ  ਪ੍ਰਾਰਥੀਆਂ ਦੇ  ਨਾਮ ਰਜਿਸਟਰ ਕਰਨ ਦੇ ਨਾਲ-ਨਾਲ ਉਨ•ਾਂ ਦੀ ਕੈਰੀਅਰ ਕਾਊਂਸਲਿੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ ਲਗਾ ਕੇ ਬੇਰੋਜਗਾਰਾਂ ਨੂੰ ਨੌਕਰੀਆਂ ਦਿਵਾਉਣ ਦੇ ਉਪਰਾਲੇ ਕੀਤੇ ਜਾਂਦੇ ਜਨ।ਉਨ•ਾਂ ਦੱਸਿਆ ਕਿ ਰੋਜਗਾਰ ਅਤੇ ਕਾਰੋਬਾਰ ਬਿਊਰੋ  ਵਿਖੇ ਇੰਟਰਨੈਟ ਦੀ ਸੁਵਿਧਾ ਫ੍ਰੀ ਹੈ ਕੋਈ ਵੀ ਬੇਰੋਜਗਾਰ ਨੋਜਵਾਨ ਆਨ ਲਾਈਨ ਅਪਲਾਈ ਕਰ ਸਕਦਾ ਹੈ। ਉਨ•ਾਂ ਦੱਸਿਆ ਕਿ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਨੋਕਰੀਆਂ ਸਬੰਧੀ ਫ੍ਰੀ ਕੋਚਿੰਗ ਕਲਾਸਾਂ ਲਗਾਈਆਂ ਜਾਣਗੀਆਂ। ਇਸ ਲਈ ਕੋਈ ਵੀ ਚਾਹਵਾਨ ਨੋਜਵਾਨ ਆਪਣੀ ਰਜਿਸਟ੍ਰੇਸਨ ਉਪਰੋਕਤ ਦਫਤਰ ਵਿਖੇ ਕਰਵਾ ਸਕਦਾ ਹੈ।

Related posts

Leave a Reply