DOABA TIMES : ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਵਿਖੇ ਸਵੈ ਰੋਜ਼ਗਾਰ ਲਈ  ਲਗਾਇਆ ਗਿਆ ਕਰਜ਼ਾ ਮੇਲਾ

ਪਠਾਨਕੋਟ: 27 ਫਰਵਰੀ 2020 ( RAJINDER RAJAN BUREAU   )ਪੰਜਾਬ ਸਰਕਾਰ ਦੇ ਘਰ-ਘਰ ਰੋਜਾਗਰ ਮਿਸ਼ਨ ਤਹਿਤ ਆਮ ਨਾਗਰਿਕਾਂ ਅਤੇ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਦੀ ਸਹੂਲਤ ਵਾਸਤੇ ਸਾਰੇ ਬੈਂਕ ਅਤੇ ਸਵੈ ਰੋਜ਼ਗਾਰ ਪ੍ਰਦਾਨ ਕਰਨ ਵਾਲੇ ਵਿਭਾਗ ਅਤੇ ਏਜੰਸੀਆਂ ਦੁਆਰਾ  ਮਿਤੀ 27-02-2020 ਨੂੰ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ  ਲਗਾਏ ਗਏ ਕਰਜਾ ਲੋਨ ਕੈਂਪ ਵਿਚ ਵੱਖ-ਵੱਖ ਬਲਾਕਾਂ ਤੋਂ ਆਏ ਹੋਏ  ਸੈਲਫ ਹੈਲਪ ਗਰੁਪ ਦੇ ਮੈਂਬਰਾਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਤੋਂ ਪੁਨੀਤ ਬਾਵਾ ਦੁਆਰਾ ਸਵੈ ਰੋਜਗਾਰ  ਨੂੰ ਸ਼ੁਰੂ ਅਤੇ ਅੱਗੇ ਤੱਕ  ਲੈ ਜਾਣ ਬਾਰੇ ਉਹਨਾਂ ਦਾ ਮਾਰਗਦਰਸ਼ਨ ਕੀਤਾ ਗਿਆ,

 

ਅਤੇ ਨਾਲ ਹੀ ਲਘੂ ਉਦਯੋਗ ਨੂੰ ਪ੍ਰੋਸਾਹਿਤ ਕਰਨ ਲਈ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਤੋਂ ਵੀ ਜਾਣੂ ਕਰਵਾਇਆ। ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਵੱਲੋਂ ਅਪਣਾ ਕਾਰੋਬਾਰ ਸੁਰੂ ਕਰਨ ਲਈ ਪ੍ਰਾਰਥੀਆਂ ਦੀ ਸਨਾਖਤ ਕੀਤੀ ਗਈ।ਇਸ ਮੋਕੇ ਤੇ ਜਿਲ•ਾ ਲੀਡ ਬੈਂਕ ਮੈਨੇਜਰ ਦੁਆਰਾ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੂੰ 80 ਲੋਨ ਪੱਤਰ ਵੰਡੇ ਗਏ ਜਿਹਨਾਂ ਦੀ ਕੁਲ ਰਕਮ 40 ਲੱਖ ਬਣਦੀ ਹੈ।।ਇਸ ਮੋਕੇ ਤੇ ਜਿਲ•ਾ ਲੀਡ ਬੈਂਕ ਮੈਨੇਜਰ ਸੁਨੀਲ ਦੱਤ, ਪਲੇਸਮੈਂਟ ਅਫਸਰ ਰਕੇਸ ਕੁਮਾਰ, ਪ੍ਰਦੀਪ ਬੈਂਸ,  ਆਂਚਲ, ਵਿਜੇ ਕੁਮਾਰ,ਰਜੇਸ ਕੁਮਾਰ( ਇੰਚਾਰਜ ਸੈਲਫ ਹੈਲਪ ਗਰੁਪ), ਮਨਜੀਤ ਸਿੰਘ ਅਤੇ ਸਾਰੇ ਲਾਈਨ ਡਿਪਾਰਟਮੈਂਟ ਦੇ ਅਧਿਕਾਰੀ ਆਦਿ ਮੋਜੂਦ ਸਨ।

Related posts

Leave a Reply