DOABA TIMES : ਡਾਕਟਰ ਸਰਬਜੀਤ ਕੌਰ ਦੁਆਰਾ ਪੁਲੀਸ ਵਿਭਾਗ ਦੇ ਆਫੀਸਰਾਂ ਨੂੰ ਕਰੋਨਾ ਵਾਰਿਸ ਬਾਰੇ ਜਾਗਰੂਕ ਕੀਤਾ ਗਿਆ

ਪਠਾਨਕੋਟ (ਰਜਿੰਦਰ ਰਾਜਨ,ਅਵਿਨਾਸ਼) ਸਿਵਲ ਸਰਜਨ ਡਾ ਵਿਨੋਦ ਸਰੀਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹਾ ਆਪੈਡੋਮੀਸਸਤਡ ਡਾਕਟਰ ਸਰਬਜੀਤ ਕੌਰ ਦੁਆਰਾ ਪੁਲੀਸ ਵਿਭਾਗ ਦੇ ਆਫੀਸਰਾਂ ਨੂੰ ਕਰੋਨਾ ਵਾਰਿਸ ਬਾਰੇ ਜਾਗਰੂਕ ਕੀਤਾ ਗਿਆ .ਉਨ੍ਹਾਂ ਦੁਆਰਾ ਦੱਸਿਆ ਗਿਆ ਕਿ ਕਰੋਨਾ ਵਾਰਿਸ 2019 ਇੱਕ ਨਵਾਂ ਵਾਇਰਸ ਹੈ .
ਜਿਸ ਦੀ ਪਛਾਣ ਪਹਿਲੀ ਵਾਰ ਚੀਨ ਦੇ ਵੁਹਾਨ ਸ਼ਹਿਰ ਵਿੱਚ ਕੀਤੀ ਗਈ .ਉਨ੍ਹਾਂ ਦੱਸਿਆ ਕਿ ਇਸ ਦੇ ਮੁੱਖ ਲੱਛਣ ਬੁਖਾਰ ਸਾਹ ਲੈਣ ਵਿੱਚ ਤਕਲੀਫ਼ ਖਾਂਸੀ ਹਨ ਉਨ੍ਹਾਂ ਦੁਆਰਾ ਦੱਸਿਆ ਗਿਆ ਕੋਈ ਵੀ ਵਿਅਕਤੀ ਇੱਕ ਜਨਵਰੀ ਦੋ ਹਜ਼ਾਰ ਵੀ ਤੋਂ ਚੀਨ ਦੀ ਯਾਤਰਾ ਤੋਂ ਜਾਂ ਤੋਂ ਆਇਆ ਹੋਵੇ ਜਾਂ ਗਿਆ ਹੋਏ ਉਹ ਸ਼ੱਕੀ ਵਿਅਕਤੀਆਂ ਦੀ ਸੂਚੀ ਵਿੱਚ ਆਉਂਦਾ ਹੈ ਜਾਂ ਕਿਸੇ ਵੀ ਇਨਫੈਕਟਡ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੋਇਆ ਵਿਅਕਤੀ ਵੀ ਸ਼ੱਕੀ ਵਿਅਕਤੀ ਵਜੋਂ ਪਛਾਣਿਆ ਜਾਂਦਾ ਹੈ .ਜੇਕਰ ਅਜਿਹਾ ਵਿਅਕਤੀ ਕਿਤੇ ਵੀ ਜਾਂ ਐਹੋ ਜੇ ਲੱਛਣਾਂ ਵਾਲਾ ਕਿਤੇ ਵੀ ਵਿਅਕਤੀ ਮਿਲੇ ਤੁਰੰਤ ਉਹ ਸਿਹਤ ਵਿਭਾਗ ਨਾਲ ਸੰਪਰਕ ਕਰੇ ਅਤੇ ਆਪਣਾ ਇਲਾਜ ਸ਼ੁਰੂ ਕਰਾਵੇ .
ਇਸ ਤੋਂ ਬਚਾਅ ਲਈ ਡਾਕਟਰ ਸਰਬਜੀਤ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕਿਸੇ ਵਿਅਕਤੀ ਨੂੰ ਜਦੋਂ ਅਸੀਂ ਮਿਲਦੇ ਹਾਂ ਤਾਂ ਮੂੰਹ ਤੇ ਮਾਸਕ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ ਅਤੇ ਭੀੜ ਭਾੜ ਵਾਲੀ ਜਗ੍ਹਾ ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਘਰੇਲੂ  ਨੁਸਖ਼ੇ ਅਪਨਾਉਣ ਤੋਂ ਬਚਾਓ ਕਰਨਾ ਚਾਹੀਦਾ ਅਤੇ ਜਲਦੀ ਤੋਂ ਜਲਦੀ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ .ਖੰਘਦੇ ਅਤੇ ਛਿੱਕਦੇ ਸਮੇਂ ਰੁਮਾਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ .
ਇਸ ਸਮੇਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਕੋ ਇਕ ਦੇਸ਼ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਡਰ ਦੇ ਮਾਹੌਲ ਨੂੰ ਖ਼ਤਮ ਕੀਤਾ ਜਾਏ ਕਿਉਂਕਿ ਜਾਗਰੂਕਤਾ ਨਾਲ ਅਸੀਂ ਇਸ ਤੇ ਕਾਬੂ ਪਾ ਸਕਦੇ ਹਾਂ .ਇਸ ਮੌਕੇ ਪੁਲਿਸ ਵਿਭਾਗ ਦੇ ਅਫ਼ਸਰਾਂ ਦੁਆਰਾ ਸਿਹਤ ਵਿਭਾਗ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਪੂਰੀ ਤਰ੍ਹਾਂ ਸਹਿਯੋਗ ਕਰਨਗੇ .ਇਸ ਮੌਕੇ ਤੇ ਹਿੰਮਤ ਸ਼ਰਮਾ ਨਰੇਸ਼ ਗਣੇਸ਼ ਅਤੇ ਹੈਲਥ ਇੰਸਪੈਕਟਰ ਰਾਜਿੰਦਰ ਕੁਮਾਰ ਹਾਜ਼ਰ ਸਨ

Related posts

Leave a Reply