DOABA TIMES : ਡੀ ਜੀ ਪੀ ਪੰਜਾਬ ਕੋਲ ਹਿੰਦੂ ਭਾਈਚਾਰੇ ਦੇ ਆਗੂਆਂ ਤੇ ਹੋ ਰਹੇ ਕਾਤਲਾਨਾ ਹਮਲਿਆਂ ਦੀ ਗੱਲ ਸੁਣਨ ਨੂੰ ਕੋਈ ਸਮਾਂ ਨਹੀਂ ਹੈ-ਪਵਨ ਗੁਪਤਾ

GURDASPUR (ASHWANI)  :- ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ਹਨੀ ਮਹਾਜਨ ਤੇ ਦੋ ਨੌਜਵਾਨਾਂ ਵਲੋਂ ਕੀਤਾ ਗਿਆ ਕਾਤਲਾਨਾ ਹਮਲਾ ਪੁਲਿਸ ਪ੍ਰਸ਼ਾਸ਼ਨ ਅਤੇ ਖੂਫੀਆ ਵਿਭਾਗ ਦਾ ਅਣਦੇਖੀ ਦਾ ਨਤੀਜਾ ਹੈ। ਇਹ ਵਿਚਾਰ ਸ਼ਿਵ ਸੈਨਾ ਹਿੰਦੋਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਡਡਵਾਂ ਚੌਂਕ ਧਾਰੀਵਾਲ ਵਿਚ ਲਗਭਗ 4 ਘੰਟੇ ਚਲੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਦਿੱਤੇ। ਉਨ•ਾਂ ਕਿਹਾ ਕਿ ਜੇਕਰ ਪੰਜਾਬ ਤੋਂ ਬਾਹਰ ਸਿੱਖ ਭਾਈਚਾਰੇ ਦੇ ਕਿਸੇ ਵਿਅਕਤੀ ਨਾਲ ਮਾੜੀ ਘਟਨਾ ਵਾਪਰਦੀ ਹੈ ਤਾਂ ਮੁੱਖ ਮੰਤਰੀ ਪੰਜਾਬ ਤੁਰੰਤ ਬਿਆਨਬਾਜੀ ਕਰਕੇ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਗੱਲ ਕਰਦੇ ਹਨ ਪਰ ਹਨੀ ਮਹਾਜਨ ਉੱਪਰ ਹੋਏ ਕਾਤਲਾਨਾ ਹਮਲੇ ਅਤੇ ਇਕ ਨੌਜਵਾਨ ਦੀ ਹੋਈ ਮੌਤ ਦੇ ਕਈ ਘੰਟੇ ਬੀਤ ਜਾਣ ਦੇ ਬਾਵਜੁਦ ਵੀ ਮੁੱਖ ਮੰਤਰੀ ਪੰਜਾਬ ਜਾਂ ਡੀ ਜੀ ਪੀ ਪੰਜਾਬ ਦਿਨਕਰ ਗੁਪਤਾ ਵਲੋਂ ਕੋਈ ਵੀ ਬਿਆਨ ਨਾ ਦੇਣਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ 42 ਪ੍ਰਤੀਸ਼ਤ ਹਿੰਦੂਆਂ ਦਾ ਕਿਸੇ ਨੂੰ ਕੋਈ ਵੀ ਫਿਕਰ ਨਹੀਂ ਹੈ।

 

ਪ੍ਰਧਾਨ ਗੁਪਤਾ ਨੇ ਕਿਹਾ ਕਿ ਬੀਤੇ ਸਮੇਂ ਤੋਂ ਹਨੀ ਮਹਾਜਨ ਅਤੇ ਹੋਰ ਹਿੰਦੂ ਭਾਈਚਾਰੇ ਦੇ ਆਗੂਆਂ ਨੂੰ ਮਿਲ ਰਹੀਆਂ ਕਈ ਤਰ•ਾਂ ਦੀਆਂ ਧਮਕੀਆਂ ਦੇ ਸਬੰਧ ਵਿਚ ਭਾਵੇਂ ਉਨ•ਾਂ ਡੀ ਜੀ ਪੀ ਪੰਜਾਬ ਨਾਲ ਮਿਲਣ ਦੇ ਕਈ ਤਰ•ਾਂ ਦੇ ਉਪਰਾਲੇ ਕੀਤੇ ਪਰ ਡੀ ਜੀ ਪੀ ਪੰਜਾਬ ਕੋਲ ਹਿੰਦੂ ਭਾਈਚਾਰੇ ਦੇ ਆਗੂਆਂ ਤੇ ਹੋ ਰਹੇ ਕਾਤਲਾਨਾ ਹਮਲਿਆਂ ਦੀ ਗੱਲ ਸੁਣਨ ਨੂੰ ਕੋਈ ਸਮਾਂ ਨਹੀਂ ਹੈ। ਉਨ•ਾਂ ਇਹ ਵੀ ਕਿਹਾ ਕਿ ਅਜੇ ਤੱਕ ਹਨੀ ਮਹਾਜਨ ਜਾਂ ਮ੍ਰਿਤਕ ਅਸ਼ੋਕ ਕੁਮਾਰ ਦੇ ਘਰ ਕੋਈ ਵੀ ਰਾਜਨੀਤਕ ਜਾਂ ਪ੍ਰਸ਼ਾਸ਼ਨਿਕ ਅਧਿਕਾਰੀ ਉਨ•ਾਂ ਨਾਲ ਦੁੱਖ ਸਾਂਝਾ ਕਰਨ ਨਹੀਂ ਗਿਆ। ਪਵਨ ਗੁਪਤਾ ਨੇ ਸੁਰੱਖਿਆ ਏਜੰਸੀਆਂ ਤੇ ਸ਼ਬਦਾਵਲੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਏਜੰਸੀਆਂ ਬੁਰੀ ਤਰ•ਾਂ ਨਾਲ ਫੇਲ ਹੋ ਚੁੱਕੀਆਂ ਹਨ ਜਿਸ ਕਾਰਨ ਜਿਥੇ ਜੇਲਾਂ ਵਿਚ ਭੰਨਤੋੜ ਅਤੇ ਅੱਤਵਾਦੀਆਂ ਦੇ ਹੋਂਸਲੇ ਬੁਲੰਦ ਹੋਏ ਹਨ ਉਥੇ ਹੀ ਹਿੰਦੂ ਭਾਈਚਾਰੇ ਦੇ ਕਈ ਆਗੂਆਂ ਉੱਪਰ ਹਮਲੇ ਹੋ ਚੁੱਕੇ ਹਨ। ਇਸ ਮੋਕੇ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੋਲੀ, ਸ਼ਿਵ ਸੈਨਾ ਟਕਸਾਲੀ ਦੇ ਕੌਮੀ ਆਗੂ ਸੰਜੀਵ ਸੂਰੀ, ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਸੰਜੀਵ ਸੋਨੀ, ਰੋਹਿਤ ਮਹਾਜਨ, ਰਵੀ ਸ਼ਰਮਾ, ਰੋਹਿਤ ਮੈਂਗੀ, ਸਤੀਸ਼ ਮਹਾਜਨ, ਜੈ ਪ੍ਰਕਾਸ਼ ਲਾਲੀ ਆਦਿ ਬੁਲਾਰਿਆਂ ਨੇ ਵੀ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸਰਕਾਰ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਅਸ਼ੋਕ ਕੁਮਾਰ ਦੇ ਪਰਿਵਾਰ ਦੇ ਇਕ ਸਰਕਾਰੀ ਨੌਕਰੀ, 20 ਲੱਖ ਰੁਪਏ ਆਰਥਿਕ ਸਹਾਇਤਾ ਦੇਣ ਦੇ ਨਾਲ ਨਾਲ ਹਨੀ ਮਹਾਜਨ ਦਾ ਇਲਾਜ ਮੁਫਤ ਕਰਵਾਇਆ ਜਾਵੇ ਅਤੇ ਹਿੰਦੂ ਸੰਗਠਨਾਂ ਦੇ ਆਗੂਆਂ ਦੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਮੁਲਾਕਾਤ ਕਰਵਾਈ ਜਾਵੇ। ਰੋਸ ਧਰਨੇ ਤੇ ਪਹੁੰਚੇ ਏ ਡੀ ਸੀ ਗੁਰਦਾਸਪੁਰ ਤੇਜਿੰਦਰ ਪਾਲ ਸੰਧੂ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਿੱਤਾ ਕਿ ਉਨ•ਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਪੰਜਾਬ ਨੂੰ ਲਿਖ ਕੇ ਭੇਜਣਗੇ। ਜਿਸਤੇ ਲਗਭਗ 4 ਘੰਟੇ ਬਾਅਦ ਰੋਸ ਧਰਨਾ ਚੁੱਕ ਦਿੱਤਾ ਗਿਆ।

Related posts

Leave a Reply