DOABA TIMES : ਪੀਣ ਵਾਲੇ ਪਾਣੀ ਦੇ ਨਜਾਇਜ ਕੁਨੈਕਸ਼ਨ ਕੱਟੇ ਗਏ……ਕਮਿਸ਼ਨਰ ਬਲਬੀਰ ਰਾਜ ਸਿੰਘ

ਨਗਰ ਨਿਗਮ ਪੀਣ ਵਾਲੇ ਪਾਣੀ ਦੇ ਨਜਾਇਜ ਕੁਨੈਕਸ਼ਨ ਕੱਟੇ ਗਏ……ਕਮਿਸ਼ਨਰ ਨਗਰ ਨਿਗਮ

ਹੁਸ਼ਿਆਰਪੁਰ 04 ਮਾਰਚ 2020 (ADESH) ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇ.ਈ ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਇਲੈਕਟਰੀਸ਼ਨ ਜ਼ੋਗਿੰਦਰ ਸਿੰਘ ਅਤੇ ਮਕੈਨਿਕੱਲ ਮੁਲਾਜਮਾਂ ਨੇ ਮੁੱਹਲਾ ਦਸਮੇਸ਼ ਨਗਰ ਵਿੱਖੇ ਨਜਾਇਜ ਕੁਨੈਕਸ਼ਨ ਕੱਟੇ.

 

ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੇ ਉਹ ਆਪਣੇ ਪੀਣ ਵਾਲੇ ਪਾਣੀ ਦੇ ਨਜਾਇਜ ਕੁਨੈਕਸ਼ਨ ਨਗਰ ਨਿਗਮ ਦੇ ਦਫਤਰ ਵਿੱਚ ਆ ਕੇ ਤੁਰੰਤ ਰੈਗੂਲਰ ਕਰਵਾਉਣ ਅਜਿਹਾ ਨਾਂ ਕਰਣ ਵਾਲੇ ਲੋਕਾਂ ਦੇ ਖਿਲਾਫ ਰੁਲਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ.

ਉਹਨਾਂ ਦੱਸਿਆ ਕਿ ਨਗਰ ਨਿਗਮ ਦੀਆਂ ਵੱਖ^ਵੱਖ ਟੀਮਾਂ ਵੱਲੋ ਸ਼ਹਿਰ ਵਿੰਚ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਨਜਾਇਜ ਤੌਰ ਤੇ ਪਾਏ ਗਏ ਕੁਨੈਕਸ਼ਨਾਂ ਦੇ ਮਾਲਕਾਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣਗੇ.

ਉਹਨਾਂ ਦੱਸਿਆ ਕਿ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੇ ਕੁਨੈਕਸ਼ਨ ਲੈਣ ਸਬੰਧੀ ਜਾਣਕਾਰੀ ਲੈਣ ਲਈ ਨਗਰ ਨਿਗਮ ਦੇ ਦਫਤਰ ਦੇ ਕਮਰਾ ਨੰ: 1 ਵਿੱਚ ਸੰਪਰਕ ਕੀਤਾ ਜਾਵੇ ਜਾਂ ਫ਼ੋਨ ਨੰ: 01882^220322 ਤੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ.

Related posts

Leave a Reply