DOABA TIMES : ਪਠਾਨਕੋਟ ਤੋਂ ਹਿਮਾਚਲ ਜਾਣ ਵਾਲੇ ਰੇਲਵੇ ਲਾਈਨ ’ਤੇ ਪੈਂਦੇ ਫਾਟਕਾਂ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਲਿਫਟਾਂ ਦਾ ਨਿਰਮਾਣ ਕੀਤਾ ਜਾਵੇਗਾ

ਪਠਾਨਕੋਟ : (RAJINDER RAJAN BUREAU)  ਸੰਸਦ ਮੈਂਬਰ ਸੰਨੀ ਦਿਓਲ ਲੋਕ ਸਭਾ ਹਲਕਾ ਗੁਰਦਾਸਪੁਰ  ਅੱਜ ਪਠਾਨਕੋਟ ਪਹੁੰਚੇ। ਇਸ ਦੌਰਾਨ ਸੰਨੀ ਨੇ ਦੁਨੇਰਾ ਖੇਤਰ ਦਾ ਦੌਰਾ ਕੀਤਾ ਅਤੇ ਉਥੇ ਇਕ ਜਨ ਸਭਾ ਨੂੰ ਸੰਬੋਧਨ ਕੀਤਾ।

 

ਪਠਾਨਕੋਟ ਲੋਕਾਂ ਲਈ  ਉਨ੍ਹਾਂ ਐਲਾਨ ਕੀਤਾ ਕਿ ਪਠਾਨਕੋਟ ਤੋਂ ਹਿਮਾਚਲ ਜਾਣ ਵਾਲੇ ਰੇਲਵੇ ਲਾਈਨ ’ਤੇ ਪੈਂਦੇ ਫਾਟਕਾਂ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਲਿਫਟਾਂ ਦਾ ਨਿਰਮਾਣ ਕੀਤਾ ਜਾਵੇਗਾ। ਗਾਇਬ ਹੋਣ ਦੇ ਪੋਸਟਰਾਂ ‘ਤੇ ਬੋਲਦਿਆਂ ਸਨੀ ਨੇ ਕਿਹਾ ਕਿ ਉਹ ਆਪਣਾ ਕੰਮ ਕਰਦਾ ਹੈ ਅਤੇ ਕਰਦਾ ਰਹੇਗਾ। ਪੋਸਟਰ ਲਗਾਉਣ ਦਿਓ.

ਸੰਨੀ ਦਿਓਲ ਚੋਣ ਜਿੱਤਣ ਤੋਂ ਬਾਅਦ ਲਾਪਤਾ ਹੋ ਗਿਆ ਸੀ, ਜਿਸ ‘ਤੇ ਲੋਕਾਂ ਨੇ ਸੰਨੀ ਦਿਓਲ ਨੂੰ ਕਾਫੀ ਨਿਸ਼ਾਨਾ ਬਣਾਇਆ ਸੀ। ਪਠਾਨਕੋਟ ਵਿੱਚ ਵੀ ਲੋਕਾਂ ਨੇ ਸੰਨੀ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਸਨ।

Related posts

Leave a Reply