DOABA TIMES : ਪੰਜਾਬ ਸਰਕਾਰ ਵੱਲੋਂ ਸੇਫ ਸਕੂਲ ਵਾਹਨ ਯੋਜਨਾ ਨੂੰ ਸ਼ਕਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਐਸ ਡੀ ਐਮ ਬਟਾਲਾ 

ਪੰਜਾਬ ਸਰਕਾਰ ਵੱਲੋਂ ਸੇਫ ਸਕੂਲ ਵਾਹਨ ਯੋਜਨਾ ਨੂੰ ਸ਼ਕਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਐਸ ਡੀ ਐਮ ਬਟਾਲਾ 
ਬਟਾਲਾ ( ਅਵਿਨਾਸ਼, ਸੰਜੀਵ ) ਪੰਜਾਬ ਸਰਕਾਰ ਵੱਲੋਂ ਸੇਫ ਸਕੂਲ ਵਾਹਨ ਯੋਜਨਾ ਨੂੰ ਸ਼ਕਤੀ ਨਾਲ ਲਾਗੂ ਕਰਨ ਲਈ ਜਿਹੜੇ ਸਕੂਲੀ ਵਾਹਨ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਦੀਆਂ ਹਦਾਇਤਾਂ ਤੇ ਐਸ ਡੀ ਐਮ ਬਟਾਲਾ ਸ੍ਰ ਬਲਵਿੰਦਰ ਸਿੰਘ ਸ਼ਹਿਰ ਵਿਚ ਸਕੂਲੀ ਵਾਹਨਾ ਦੀ ਜਾਂਚ ਕੀਤੀ ਗਈ।ਐਸ ਡੀ ਐਮ ਬਟਾਲਾ ਵਲੋਂ 13 ਸਕੂਲੀ ਵਾਹਨਾਂ ਦੀ ਜਾਂਚ ਕੀਤੀ ਗਈ
ਜਿਨ੍ਹਾਂ ਵਿਚ 5 ਵਾਹਨਾ ਦੇ ਕਾਗਜ਼ਾਤ ਪੂਰੇ ਨਾ ਹੋਣ ਕਰਕੇ ਉਹਨਾਂ ਦੇ ਚਲਾਨ ਕੱਟੇ ਗਏ। ਉਹਨਾਂ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸਕੂਲ ਦੇ ਪ੍ਰਬੰਧਕ ਅਤੇ ਪ੍ਰਸਿਪਲ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਆਪਣੇ ਸਕੂਲਾਂ ਦੇ ਵਾਹਨਾਂ ਦੀਆਂ ਸ਼ਰਤਾਂ ਨੂੰ ਪੂਰੀਆਂ ਕਰਨ। ਐਸਡੀ ਐਮ ਬਟਾਲਾ ਨੇ ਕਿਹਾ ਕਿ ਇਹ ਮੁਹਿੰਮ ਇਸ ਤਰ੍ਹਾਂ ਨਾਲ ਜਾਰੀ ਰਹੇਗੀ।

Related posts

Leave a Reply