DOABA TIMES : ਬਟਾਲਾ ਸਿਵਲ ਹਸਪਤਾਲ ਨੂੰ ਬ੍ਰੇਨ ਸਟੈਮ ਇਵੋਕਡ ਰਿਸਪੋਸ ਆਡਿਓਮੀਟਰੀ ਮਸ਼ੀਨ ਮਿਲੀ

ਬਟਾਲਾ ਸਿਵਲ ਹਸਪਤਾਲ ਨੂੰ ਬ੍ਰੇਨ ਸਟੈਮ ਇਵੋਕਡ ਰਿਸਪੋਸ ਆਡਿਓਮੀਟਰੀ ਮਸ਼ੀਨ ਮਿਲੀ
ਬਟਾਲਾ,(ਅਵਿਨਾਸ਼, ਸੰਜੀਵ) ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਜੀਤ ਸਿੰਘ ਦੀਆਂ ਕੋਸ਼ਿਸ਼ਾਂ ਤੇ ਪੰਜਾਬ ਸਰਕਾਰ ਵੱਲੋਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਕੰਨਾਂ ਦੀ  ਸੁਨਣ ਸ਼ਕਤੀ ਨੂੰ ਜਾਂਚਣ ਲਈ ਬ੍ਰੇਨ ਸਟੈਮ ਇਵੋਕਡ ਰਿਸਪੋਸ ਆਡਿਓਮੀਟਰੀ ਮਸ਼ੀਨ ਪਹਿਲੀ ਵਾਰ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਐਸ਼ ਐਮ ਓ ਡਾਕਟਰ ਸਜੀਵ ਭੱਲਾ ਨੇ ਦੱਸਿਆ ਕਿ ਈ ਐਨ ਕੀ ਦੇ ਮਾਹਿਰ ਡਾਕਟਰ ਪਨੀਤ ਪਰਾਸ਼ਰ ਦੀ ਨਿਗਰਾਨੀ ਹੇਠ ਇਸ ਮਸ਼ੀਨ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ।
ਇਸ ਮਸ਼ੀਨ ਦੁਆਰਾ ਬੱਚਿਆਂ ਦੀ ਸਕਰੀਨਿੰਗ ਅਤੇ ਵੱਡਿਆਂ ਦੀ ਸੁਨਣ ਦੀ ਸਮਰੱਥਾ ਨੂੰ ਮਾਪਣ ਦੀ ਸੁਵਿਧਾ ਹੋਵੇਗੀ। ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਪਹਿਲੀ ਵਾਰ ਇਹ ਸ਼ੁਰੂ ਕੀਤੀ ਗਈ ਹੈ। ਹੁਣ ਕੰਨਾਂ ਦੀ ਬੀਮਾਰੀ  ਦਾ ਇਲਾਜ ਸਿਵਲ ਹਸਪਤਾਲ ਬਟਾਲਾ ਵਿਖੇ ਹੋਵੇਗਾ। ਡਾਕਟਰ ਭੱਲਾ ਨੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਚੈਅਰਮੈਨ ਅਮਰਜੀਤ ਸਿੰਘ ਚੀਮਾਂ ਦਾ ਧਨਵਾਦ ਕੀਤਾ

Related posts

Leave a Reply