DOABA TIMES : ਬੀਜੇਪੀ ਨੂੰ ਜ਼ਿਲ੍ਹੇ ਅੰਦਰ ਮਜ਼ਬੂਤ ਕਰਨ ਲਈ ਸਰਗਰਮੀਆਂ ਸ਼ੁਰੂ -ਜ਼ਿਲ੍ਹਾ ਪ੍ਰਧਾਨ ਪਰਮਿੰਦਰ ਗਿੱਲ

ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਕਾਹਨੂੰਵਾਨ ਮੰਡਲ ਦੇ ਵਰਕਰਾਂ ਨਾਲ ਕੀਤੀਆਂ ਵਿਚਾਰਾਂ

ਗੁਰਦਾਸਪੁਰ 29 ਫਰਵਰੀ ( ਅਸ਼ਵਨੀ) ਹਲਕੇ ਅੰਦਰ ਬੀਜੇਪੀ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਸਰਗਰਮੀਆਂ ਜੰਗੀ ਪੱਧਰ ਕੀਤੀਆਂ ਜਾ ਰਹੀਆਂ ਹਨ। ਇਸੇ ਹੀ ਲੜੀ ਤਹਿਤ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਗਿੱਲ ਦੀ ਪ੍ਰਧਾਨਗੀ ਹੇਠ ਕਾਹਨੂਵਾਨ ਮੰਡਲ ਦੇ ਵਰਕਰਾਂ ਦੀ ਇਕ ਵਿਸਥਾਰੀ ਮੀਟਿੰਗ ਕੀਤੀ ਗਈ

 

ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹ ਹਲਕੇ ਵਿੱਚ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਕਾਹਨੂਵਾਨ ਇਕਾਈ ਦਾ ਹੋਰ ਵਿਸਥਾਰ ਕਰਨਗੇ। ਉਨ੍ਹਾਂ ਦੀ ਅਗਵਾਈ ਵਿੱਚ ਪਾਰਟੀ ਦੀਆਂ ਪਿੰਡ ਪੱਧਰੀ ਇਕਾਈ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਪੂਰੀ ਸਰਗਰਮੀ ਨਾਲ ਕੰਮ ਕਾਰ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਮੰਡਲ ਪ੍ਰਧਾਨ ਅਜੇ ਚੰਦੇਲ ਨੇ ਹਾਲ ਹੀ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੋਏ ਭਿਆਨਕ ਦੰਗਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਦਿੱਲੀ ਦੰਗਿਆਂ ਦੇ ਬੇਲਗ਼ਾਮ ਦੋਸ਼ੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਤੇ ਕਾਨੂੰਨੀ ਕਰਵਾਈ ਕੀਤੀ ਜਾਵੇ।

 

ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਕਿਸੇ ਵੀ ਪਾਰਟੀ ਵਰਕਰ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇ ਅਤੇ ਉਹ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ। ਇਸ ਮੌਕੇ ਮੀਟਿੰਗ ਵਿੱਚ ਜਤਿੰਦਰ ਠਾਕੁਰ, ਮਨਮੀਤ ਸਿੰਘ, ਮਨਮੀਤ ਸਿੰਘ, ਵਿਨੋਦ ਸ਼ਰਮਾ, ਜਗਦੇਵ ਸਿੰਘ ਚਿੱਬ, ਬਲਵਿੰਦਰ ਸਿੰਘ, ਰਵੀਕਾਂਤ ਬੇਦੀ, ਕਸ਼ਮੀਰ, ਪ੍ਰੇਮ ਠਾਕੁਰ, ਤਿਵਾੜੀ, ਵਿਜੇ ਕੁਮਾਰ ਬਗੋਲ, ਅੰਬਾ ਰਾਊਵਾਲ, ਫੌਜਾ ਰਾਮ ਕੋਟਲੀ, ਨਰੇਸ਼ ਕੁਮਾਰ ਕਾਹਨੂੰਵਾਨ, ਰਕੇਸ਼ ਕੁਮਾਰ, ਨਰਿੰਦਰ ਅਤੇ ਓਮ ਪ੍ਰਕਾਸ਼ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।

Related posts

Leave a Reply