DOABA TIMES : ਮੁਫ਼ਤ ਐਮਰਜੈਂਸੀ ਇਲਾਜ ਦੀ ਸਹੂਲਤ ਬਹਾਲ ਕੀਤੀ ਜਾਵੇ -ਰਮੇਸ਼ ਨੲੀਅਰ ਸ਼ਿਵ ਸੈਨਾ

ਬਟਾਲਾ 16ਫਰਵਰੀ (ਸੰਜੀਵ, ਸ਼ਰਮਾ) ਸ਼ਿਵ ਸੈਨਾ ਬਾਲ ਠਾਕਰੇ ਦੀ ਮੀਟਿੰਗ ਸਿਨੇਮਾ ਰੋਡ ਬਟਾਲਾ  ਸ਼ਿਵ ਸੈਨਾ ਦਫ਼ਤਰ ਵਿਚ ਹੋਈ । ਮੀਟਿੰਗ ਦੀ ਪ੍ਰਧਾਨਗੀ ਰਮੇਸ਼ ਨੲੀਅਰ ਮੀਤ ਪ੍ਰਧਾਨ ਪੰਜਾਬ ਨੇ ਕੀਤੀ। ਰਮੇਸ਼ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਮੁਫ਼ਤ ਐਮਰਜੈਂਸੀ ਇਲਾਜ ਖ਼ਤਮ ਕੀਤਾ ਹੈ ਇਹ ਫੈਸਲਾ ਤਰੁੰਤ ਵਾਪਸ ਲਿਆ ਜਾਵੇ ਕਿਉਂਕਿ ਆਮ ਆਦਮੀ ਇਸ ਮਹਿੰਗਾੲੀ ਦੀ ਮਾਰ ਵਿਚ ਪਹਿਲਾਂ ਹੀ ਪਿਸ ਰਿਹਾ ਹੈ।
ਕਦੇ ਬਿਜਲੀ ਮਹਿੰਗੀ, ਕਦੇ ਗੈਸ ਸਿਲੰਡਰ, ਕਦੇ ਪਿਆਜ਼ ਅਤੇ ਕਦੇ ਕੋਈ ਟੈਕਸ ਘਰਾਂ ਵਿਚ ਰੋਟੀ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ।ਜੇ ਪੰਜਾਬ ਸਰਕਾਰ ਨੇ ਮੁਫ਼ਤ ਐਮਰਜੈਂਸੀ ਇਲਾਜ ਸ਼ੁਰੂ ਨਾ ਕੀਤਾ ਤਾਂ ਗਰੀਬ ਲੋਕ ਇਲਾਜ ਤੋਂ ਬਗੈਰ ਮਰ ਜਾਣਗੇ ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਗਰੀਬ ਲੋਕਾਂ ਦੇ ਹਿੱਤਾਂ ਵਿੱਚ ਕੋਈ ਠੋਸ ਕਦਮ ਚੁੱਕੇ ਤਾਂ ਜ਼ੋ ਗਰੀਬ ਲੋਕ ਵੀ ਸੁਖ ਦਾ ਸਾਹ ਲੈ ਸਕਣ। ਇਸ ਮੌਕੇ ਤੇ ਵਿਕੀ ਤ੍ਰੇਹਣ, ਬਾਬਾ ਪ੍ਰੇਮ,, ਸੰਜੀਵ ਕੁਮਾਰ ਅਤੇ ‌ਅਰੁ ਣ ਸ਼ਰਮਾ ਆਦਿ ‌ਹਾ ਜਰ ਸਨ।

Related posts

Leave a Reply