DOABA TIMES : ਮੋਤ ਦਾ ਜਾਆਲੀ ਸਰਟੀਫਿਕੇਟ ਤਿਆਰ ਕਰਕੇ ਜਮੀਨ ਦਾ ਇੰਤਕਾਲ ਆਪਣੇ ਨਾਮ ਕਰਵਾਉਣ ਅਤੇ ਜਮੀਨ ਦੀਆ ਰਜਿਸ਼ਟਰੀਆ ਕਰਨ ਦੇ ਮਾਮਲੇ ਵਿਚ 3 ਵਿਰੁਧ ਕੇਸ ਦਰਜ

ਗੁਰਦਾਸਪੁਰ 2 ਮਾਰਚ ( ਅਸ਼ਵਨੀ ) :– ਮੋਤ ਦਾ ਜਾਆਲੀ ਸਰਟੀਫਿਕੇਟ ਤਿਆਰ ਕਰਕੇ ਜਮੀਨ ਦਾ ਇੰਤਕਾਲ ਆਪਣੇ ਨਾਮ ਕਰਵਾਉਣ ਅਤੇ ਜਮੀਨ ਦੀਆ ਰਜਿਸ਼ਟਰੀਆ ਕਰਨ ਦੇ ਮਾਮਲੇ ਵਿਚ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵਲੋ 3 ਵਿਰੁਧ ਕੇਸ ਦਰਜ ਕਰਨ ਬਾਰੇ ਸਮਾਚਾਰ ਹਾਸਲ ਹੋਇਆ ਹੈ

 

ਏ ਐਸ ਆਈ ਰਵਿੰਦਰ ਸਿੰਘ ਨੇ ਦਸਿਆ ਕਿ 08 ਜੁਲਾਈ 19 ਨੂੰ ਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਿਧਵਾ ਨੇ ਸ਼ਿਕਾਇਤ ਕੀਤੀ ਕਿ ਮਨਜਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ, ਪ੍ਰਤਾਪ ਸਿੰਘ ਪੁੱਤਰ ਬਖਸੀਸ ਸਿੰਘ ਵਾਸੀਅਨ ਚੋੜ ਸਿਧਵਾ ਥਾਣਾ ਸਦਰ ਗੁੁਰਦਾਸਪੁਰ, ਬਲਜਿੰਦਰ ਕੋਰ ਉਰਫ ਰਾਣੀ ਪਤਨੀ ਸਰਵਨ ਸਿੰਘ ਵਾਸੀ ਠੱਕਰ ਸੰਧੂ ਥਾਣਾ ਸੇਖਵਾ ਨੇ ਸੰਤ ਕੌਰ ਦੀ ਮੋਤ ਦਾ ਜਿਆਲੀ ਸਰਟੀਫਿਕੇਟ ਤਿਆਰ ਕਰਕੇ ਉਸਦੀ ਜਮੀਨ ਦਾ ਇੰਤਕਾਲ ਆਪਣੇ ਨਾਮ ਕਰਵਾ ਲਿਆ ਅਤੇ ਜਮੀਨ ਦੀਆ ਰਜਿਸ਼ਟਰੀਆ ਪ੍ਰਤਾਪ ਸਿੰਘ ਅਤੇ ਬਲਜਿੰਦਰ ਕੋਰ ਨੇ ਮਨਜਿੰਦਰ ਸਿੰਘ ਦੇ ਨਾਮ ਉਪਰ ਕੀਤੀਆ ਸਨ ਜਿਸ ਤੇ ਕਾਰਵਾਈ ਕਰਦੇ ਹੋਏ ਜਾਂਚ ਉਪਰਾਂਤ ਉਕਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ

Related posts

Leave a Reply