DOABA TIMES : ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਸੰਗਠਨ ਮੰਤਰੀ ਰਾਜੀਵ ਮਹਾਜਨ ਨੇ ਹਨੀ ਮਹਾਜਨ ਤੇ ਹੋਏ ਹਮਲੇ ਤੇ ਬੁਲਾਈ ਵਿਸ਼ੇਸ਼ ਬੈਠਕ 

ਬਟਾਲਾ (ਅਵਿਨਾਸ਼ , ਸੰਜੀਵ)
ਸ਼ਿਵ ਸੈਨਾ ਸਮਾਜਵਾਦੀ ਦੀ ਇਕ ਵਿਸ਼ੇਸ਼ ਮੀਟਿੰਗ ਜਲੰਧਰ ਰੋਡ ਬਟਾਲਾ ਵਿੱਖੇ ਬੁਲਾਈ ਗਈ ਜਿਸ ਦੀ ਪ੍ਰਧਾਨਗੀ ਪੰਜਾਬ ਸੰਗਠਨ ਮੰਤਰੀ ਰਾਜੀਵ ਮਹਾਜਨ ਨੇ ਕੀਤੀ ਅਤੇ ਇਸ ਮੀਟਿੰਗ ਵਿਚ ਰਾਸ਼ਟਰੀ ਉਪ ਪ੍ਰਧਾਨ ਕਮਲ ਵਰਮਾ ਵਿਸ਼ੇਸ਼ ਤੋਰ ਤੇ ਪਹੁੰਚੇ ਰਾਜੀਵ ਮਹਾਜਨ ਨੇ ਸ਼ਿਵ ਸੈਨਾ ਨੇਤਾ ਹਨੀ ਮਹਾਜਨ ਤੇ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਕਿਹਾ ਕਿ ਇਹ ਹਮਲਾ ਪੰਜਾਬ ਪੁਲਿਸ ਦੀ ਨਾਕਾਮਯਾਬੀ ਦੀ ਕਾਰਨ ਹੈ ਕਿਉਕਿ ਸ਼ਿਵ ਸੈਨਾ ਸਮਾਜਵਾਦੀ ਅਤੇ ਹੋਰ ਸਾਰੇ ਹਿੰਦੂ ਸੰਗਠਨ ਬਾਰ ਬਾਰ ਮੁੱਖਮੰਤਰੀ ਪੰਜਾਬ ਅਤੇ ਡੀ. ਜੀ. ਪੀ ਪੰਜਾਬ ਨੂੰ ਲਿਖਤ ਰੂਪ ਵਿੱਚ ਦਿੰਦੇ ਰਹੇ ਹਨ ਕਿ ਹਿੰਦੂ ਨੇਤਾਵਾ ਦੀ ਸੁਰੱਖਿਆ ਉਚਿੱਤ ਪ੍ਰਬੰਧ ਕੀਤੇ ਜਾਨ ਪਰ ਸਰਕਾਰ ਅਤੇ ਪੁਲਿਸ ਤੇ ਇਸਦਾ ਕੋਈ ਅਸਰ ਨਹੀਂ ਹੋਇਆ ਅਤੇ ਜਿਸ ਦਾ ਨਤੀਜਾ ਇਹ ਹੈ ਕਿ ਇਕ ਹੋਰ ਸ਼ਿਵ ਸੈਨਿਕ ਨੂੰ ਆਪਣੀ ਜਾਨ ਗਵਾਣੀ ਪਈ ਅਤੇ ਦੂਸਰਾ ਬੁਰੀ ਤਰਹ ਜ਼ਖਮੀ ਹੈ ਅਤੇ ਕਈ ਹਿੰਦੂ ਨੇਤਾਵਾ ਦੀ ਜਾਨ ਜਾ ਰਹੀ ਹੈ
ਪਿਛਲੇ ਸਾਲ ਪੁਲਿਸ ਨੇ ਆਪਣੀ ਨਾਕਾਮੀ ਛਿਪਾਉਂਦੇ ਹੋਏ ਹਿੰਦੂ ਨੇਤਾਵਾ ਤੇ ਇਲਜ਼ਾਮ ਲਗਾ ਦਿੱਤੇ ਸੀ ਕਿ ਉਹ ਅਪਣੀ ਸੁਰੱਖਿਆ ਲਈ ਆਪਣੇ ਉੱਤੇ ਆਪ ਹਮਲਾ ਕਰਾਉਂਦੇ ਹਨ ਅਤੇ ਪੰਜਾਬ ਦੇ ਸਾਰੇ ਹਿੰਦੂ ਨੇਤਾਵਾ ਦੀ ਸੁਰੱਖਿਆ ਹਟਾ ਦਿੱਤੀ ਗਈ ਜਿਸ ਦਾ ਨਤੀਜਾ ਇਹ ਹੈ ਕਿ ਆਂਤਕਵਾਦੀ ਆਪਣੇ ਮਨਸੂਬੇ ਵਿੱਚ ਕਾਮਯਾਬ ਰਹੇ ਅਤੇ ਹਿੰਦੂ ਨੇਤਾਵਾ ਨੂੰ ਅਪਣੀ ਜਾਨ ਗਵਾਣੀ ਪੈ ਰਹੀ ਹੈ ਪਰ ਪ੍ਰਸ਼ਾਸ਼ਨ ਨੂੰ ਕੋਈ ਫ਼ਰਕ ਨਹੀਂ ਸ਼ਿਵ ਸੈਨਿਕ ਅੱਤਵਾਦੀਆਂ ਤੋਂ ਡਰਨ ਵਾਲੇ ਨਹੀਂ ਅੱਤਵਾਦੀਆਂ ਨੇ ਇਹ ਐਲਾਨ ਕੀਤਾ ਸੀ ਕਿ ਉਹ 2020ਵਿੱਚ ਪੰਜਾਬ ਨੂੰ ਖਾਲਿਸਤਾਨ ਬਣਾਉਣ ਗਏ ਜਿਸ ਦਾ ਨਤੀਜਾ ਇਹ ਹੈ ਕਿ ਹਿੰਦੂਆਂ ਦੀ ਆਵਾਜ਼ ਨੂੰ ਦਬਾਉਣਾ ਚਾਉਂਦੇ ਹਨ ਇਸ ਤਰਾਂ ਦਾ ਹਮਲਾ ਸਰਕਾਰ ਦੀ ਨਾਕਾਮਯਾਬੀ ਦਾ ਪ੍ਰਬੰਦ ਹੈ ਅਤੇ ਲੋਕਤੰਤਰ ਦੀ ਹਤਿਆ ਹੈ
ਸ਼ਿਵ ਸੈਨਿਕ ਹਮੇਸ਼ਾ ਅੱਤਵਾਦ ਨਾਲ ਲੜਾਈ ਲੜਦੇ ਰਹੇ ਹਨ ਅਤੇ ਅੱਗੇ ਵੀ ਲੜਦੇ ਰਹਿਣ ਗਏ ਇਸ ਮੌਕੇ ਤੇ ਪੰਜਾਬ ਉਪ ਪ੍ਰਧਾਨ ਹਰਪ੍ਰੀਤ ਸਿੰਘ, ਪੰਜਾਬ ਸਲਾਹਕਾਰ ਬਿੱਟੂ ਯਾਦਵ, ਪੰਜਾਬ ਜਰਨਲ ਸਕੱਤਰ ਡਾ. ਅਮਰੀਕ ਸਿੰਘ, ਮਾਝਾ ਜੋਨ ਪ੍ਰਧਾਨ ਵਿਕਾਸ ਸ਼ਰਮਾ, ਸਿਟੀ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਹੋਰ ਕਈ ਸ਼ਿਵ ਸੈਨਿਕ ਹਾਜ਼ਰ ਸਨ

Related posts

Leave a Reply