DOABA TIMES : ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਜਿਮੀਂਦਾਰਾਂ ਨੂੰ ਬਕਾਏ ’ਚੋਂ 3 ਕਰੋੜ ਰੁਪਏ ਦੀ ਹੋਰ ਰਾਸ਼ੀ ਜਾਰੀ

ਨਵਾਂਸ਼ਹਿਰ (JATINDER PAL SINGH KALER)
ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵੱਲੋਂ ਸਾਲ 2018-19 ਦੇ ਗੰਨੇ ਦੇ ਪਿੜਾਈ ਸੀਜ਼ਨ ਦੀ ਬਕਾਇਆ ਰਾਸ਼ੀ ’ਚੋਂ ਕਲ੍ਹ 3 ਕਰੋੜ ਰੁਪਏ ਦੀ ਹੋਰ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕਿਸਾਨਾਂ ਨਾਲ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਦੀ ਹਾਜ਼ਰੀ ’ਚ ਕੀਤੀ ਮੀਟਿੰਗ ’ਚ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਬਕਾਇਆ ਅਦਾਇਗੀ ਹਰ ਹਾਲਤ ’ਚ ਜਲਦੀ ਅਦਾ ਕੀਤੀ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਦੋ ਕਿਸ਼ਤਾਂ ’ਚ 4.66 ਕਰੋੜ ਰੁਪਏ ਦੀ ਜਾਰੀ ਕੀਤੀ ਬਕਾਇਆ ਰਾਸ਼ੀ ਅਤੇ ਅੱਜ ਮਿੱਲ ਵੱਲੋਂ ਆਪਣੇ ਵਸੀਲਿਆਂ ਤੋਂ ਜਾਰੀ ਕੀਤੀ 3 ਕਰੋੜ ਦੀ ਰਾਸ਼ੀ ਸਮੇਤ ਹੁਣ ਤੱਕ 99.52 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ।


ਵਿਧਾਇਕ ਅੰਗਦ ਸਿੰਘ ਅਤੇ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਗੰਨਾ ਕਿਸਾਨਾਂ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਕਤ ਰਾਸ਼ੀ ਤੋਂ ਬਾਅਦ ਹੁਣ ਕਿਸਾਨਾਂ ਦਾ 9 ਕਰੋੜ ਦਾ ਬਕਾਇਆ ਬਾਕੀ ਰਹਿ ਗਿਆ ਹੈ, ਜਿਸ ਨੂੰ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਤਾਲਮੇਲ ਕਰਕੇ ਜਲਦੀ ਜਾਰੀ ਕਰਵਾ ਦਿੱਤਾ ਜਾਵੇਗਾ।

Related posts

Leave a Reply