DOABA TIMES : ਸੀ ਐਚ ਸੀ ਬੁੰਗਲ ਬਧਾਨੀ ਵਿਖੇ ਵਾਰਡ ਹੇਅਰਿੰਗ ਡੇਅ ਮਨਾਇਆ 

ਸੀ ਐਚ ਸੀ ਬੁੰਗਲ ਬਧਾਨੀ ਵਿਖੇ ਵਾਰਡ ਹੇਅਰਿੰਗ ਡੇਅ ਮਨਾਇਆ 
ਪਠਾਨਕੋਟ ,(ਰਜਿੰਦਰ ਰਾਜਨ, ਅਵਿਨਾਸ਼) ਐਸਐਮਓ ਬੁੰਗਲ ਬਧਾਨੀ ਦੇ ਦਿਸ਼ਾ ਨਿਰਦੇਸ਼ ਹੇਠ ਸੀ ਐੱਚ ਸੀ ਬੁੰਗਲ ਬਧਾਨੀ ਵਿਖੇ , ਵਾਰਡ ਹੇਅਰਿੰਗ   ਡੇਅ , ਮਨਾਇਆ ਗਿਆ ਇਸ ਮੌਕੇ ਡਾਕਟਰ ਡਾ ਸੁਨੀਤਾ ਨੇ ਦੱਸਿਆ ਕਿ ਹੇਰਿੰਗ  ਡੇਅ ਦੁਨੀਆਂ ਭਰ ਵਿੱਚ ਹਰ ਸਾਲ 3 ਮਾਰਚ ਨੂੰ ਮਨਾਇਆ ਜਾਂਦਾ ਹੈ . ਇਸ ਦਿਨ ਦੇਸ਼ਾਂ ਵਿਦੇਸ਼ਾਂ ਵਿੱਚ ਸੈਮੀਨਾਰਾਂ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਕੰਨਾਂ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ .
ਇਸ ਦਿਨ ਪਹਿਲੀ ਵਾਰ 2007 ਨੂੰ ਦੁਨੀਆਂ ਭਰ ਵਿੱਚ ਮਨਾਇਆ ਗਿਆ ਇਸ ਦੌਰਾਨ ਰਿੰਪੀ ਬੀਈਈ ਨੇ ਦੱਸਿਆ ਕਿ ਦੁਨੀਆਂ ਵਿੱਚ ਅਜਿਹੇ ਕਈ ਲੋਕ ਹਨ, ਜੋ ਬਹਿਰੇ ਪਣ ਦਾ ਸ਼ਿਕਾਰ ਹਨ ਸੁਣਨ ਵਿੱਚ ਕਮੀ ਜਾਂ ਬਹਿਰਾਪਣ ਇਕ ਅਜਿਹੀ ਸਥਿਤੀ ਹੈ, ਜਿਸ ਵਿੱਚ ਇਨਸਾਨ ਆਪਣੇ ਸੁਣਨ ਦੀ ਸ਼ਕਤੀ ਖੋਹ ਦਿੰਦਾ ਹੈ, ਇਹ ਰੋਗ ਜਮਾਂਦਰੂ ਜਾਂ ਲੰਮੇ ਸਮੇਂ ਤੱਕ ਕੰਨਾਂ ਵਿੱਚ ਲਾਗ ਲੱਗਣ ਨਾ ਹੋ ਸਕਦਾ ਹੈ ,ਸੁਣਨ ਦੀ ਸ਼ਕਤੀ ਵਿੱਚ ਕਮੀ ਦੇ ਮੁੱਖ ਕਾਰਨ ਉਮਰ ਵਧਣਾ ਜ਼ੋਰਦਾਰ ਸ਼ੋਰ ਹੋਣਾ, ਸ਼ਰਾਬ ,ਜਾਂ ਤੰਬਾਕੂ ,ਕੰਨਾਂ ਦੀ ਇਨਫੈਕਸ਼ਨ, ਸੱਟ ਲੱਗਣਾ, ਬਲੱਡ ਪ੍ਰੈਸ਼ਰ ਜਾਂ ਡਾਇਬਟੀਜ਼ ਆਦਿ ਹਨ  ਇਸ ਮੌਕੇ ਡਾਕਟਰ ਮੁਕਤਾ ਨੀਲਮ ਕੁਮਾਰੀ ਟੀਨਾ ਹਰਜੀਤ ਕੌਰ ਰਮਨ ਸੈਣੀ ਉੱਤਮ ਰਾਜ ਕੁਮਾਰ ਇੰਦਰਜੀਤ ਸ਼ਾਹ ਸਿਹਤ ਸਟਾਫ਼ ਮੌਜੂਦ ਸੀ

Related posts

Leave a Reply