DOABA TIMES : ਸੂਬਾ ਪੱਧਰੀ ਹਾਈ ਇੰਡ ਰੋਜਗਾਰ ਮੇਲੇ ਲਗਾਏ ਜਾਣਗੇ- ਡਿਪਟੀ ਕਮਿਸ਼ਨਰ ਖਹਿਰਾ

ਪਠਾਨਕੋਟ: (RAJINDER RAJAN BUREAU ) ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਮਾਰਚ 2020 ਤੋਂ ਲੈ ਕੇ 24 ਮਾਰਚ 2020 ਤੱਕ ਪੁਰੇ ਪੰਜਾਬ ਵਿਚ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਇਸ ਅਧੀਨ ਅਮਿੰ੍ਰਤਸਰ ਵਿਖੇ 12 ਅਤੇ 13 ਮਾਰਚ, ਫਗਵਾੜ•ਾ ਵਿਖੇ 17 ਅਤੇ18 ਮਾਰਚ, ਬਠਿੰਡਾ ਵਿਖੇ 19 ਅਤੇ 20 ਮਾਰਚ, ਮੋਹਾਲੀ ਵਿਖੇ 23 ਅਤੇ 24 ਮਾਰਚ ਅਤੇ ਐਸ.ਬੀ.ਐਸ ਨਗਰ ਵੀ  23 ਅਤੇ 24 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਹਾਈ ਏਂਡ ਜਾਬ ਮੇਲੇ ਲਗਾਏ ਜਾ ਰਹੇ ਹਨ।

ਉਹਨਾਂ ਦੱਸਿਆ ਕਿ ਇਹਨਾਂ ਰੋਜਗਾਰ ਮੇਲਿਆਂ ਵਿਚ 60 ਪ੍ਰਤੀਸ਼ਤ ਅੰਕ ਨਾਲ ਪਾਸ ਗਰੈਜੂਏਟ, ਪੋਸਟ ਗਰੈਜੂਏਟ ਭਾਗ ਲੈ ਸਕਦੇ ਹਨ, ਉਹਨਾਂ ਇਹ ਵੀ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਦੁਆਰਾ ਘੱਟ ਤੋਂ ਘੱਟ 3 ਲੱਖ ਤੱਕ ਦਾ ਸਲਾਨਾ ਪੈਕਜ਼ ਦਿੱਤਾ ਜਾਵੇਗਾ। ਉਹਨਾਂ ਜਿਲ•ਾ ਪਠਾਨਕੋਟ ਦੇ ਬੇਰੋਜਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਇਹਨਾਂ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਇਨ•ਾਂ ਰੋਜਗਾਰ ਮੇਲਿਆਂ  ਸਬੰਧੀ ਸੂਚਨਾ ਹਿੱਤ www.pgrkam.com ਤੇ ਲਾਗਇੰਨ ਕਰਕੇ ਦੇਖੀ ਜਾ ਸਕਦੀ ਹੈ, ਜਾਂ ਵਧੇਰੇ ਜਾਣਕਾਰੀ ਲਈ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ , ਪਠਾਨਕੋਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Related posts

Leave a Reply