DOABA TIMES : ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਕਠਾਰ ਵਿਖੇ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ ਅੱਠ ਮਾਰਚ ਨੂੰ

ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਕਠਾਰ ਵਿਖੇ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ ਅੱਠ ਮਾਰਚ ਨੂੰ
ਜਲੰਧਰ –  (  ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ )  -ਪਿਛਲੇ ਲੰਮੇ ਅਰਸੇ ਤੋਂ ਸਿਖਿੱਆ ਵਿਚ ਆੲੀ ਗਿਰਾਵਟ, ਸਮਾਜਿਕ ਜੀਵਨ ਵਿੱਚ ਅਨੇਕਾਂ ਸੱਮਸਿਆਵਾਂ ਅਧੀਨ ਪਸਰੀ ਨਿਰਾਸ਼ਾ ਅਤੇ ਉਲਝਣਾਂ ਭਰੇ ਮਾਹੌਲ ਦੇ ਹੱਲ ਤਲਾਸ਼ਣ ਅਤੇ ਸ੍ਰੀ ਰਵਿਦਾਸ ਜੀ ਦੀ ਬਾਣੀ ਅਤੇ ਡਾ ਅੰਬੇਡਕਰ ਜੀ ਦੀ ਵਿਚਾਰਧਾਰਾ ਅਨੁਸਾਰ ਸਮਾਜਿਕ ਚੇਤਨਾ ਪੈਦਾ ਕਰਨ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਡੇਰਾ ਸੱਚਖੰਡ ਬੱਲਾਂ ਤੋਂ ਵਰਸੋਏ ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਕੂਪੁਰ ਢੇਪੁਰ ਅੱਡਾ ਕਠਾਰ ਦੇ ਸੰਚਾਲਕ ਸੰਤ ਸੁਰਿੰਦਰ ਦਾਸ ਜੀ ਦੀ ਸਰਪ੍ਰਸਤੀ ਹੇਠ ਸਮਾਜਿਕ ਚੇਤਨਾ  ਅਤੇ ਚਿੰਤਨ ਸਮਾਰੋਹ ਦਾ ਆਯੋਜਨ ਐਤਵਾਰ 08ਮਾਰਚ 2020 ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ ਕੀਤਾ ਜਾ ਰਿਹਾ ਹੈ.
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‌ਡਾ.  ਜੀ .ਸੀ .ਕੌਲ , ਪ੍ਰਿੰਸੀਪਲ ਸੱਤਪਾਲ ਜੱਸੀ, ਸ਼ਤੀਸ਼ ਕੁਮਾਰ,ਡੀ. ਸੀ. ਭਾਟੀਆ ਅਤੇ ਸੱਤਪਾਲ ਸਾਹਲੋ ਨੇ ਪ੍ਰੈਸ ਕਲੱਬ ਜਲੰਧਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ। ਇਸ ਮੌਕੇ ਡਾ. ਜੀ. ਸੀ. ਕੌਲ ਅਤੇ ਸੱਤਪਾਲ ਜੱਸੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਵੱਖ-ਵੱਖ ਵਿਸ਼ਿਆਂ ਤੇ ਵਿਦਵਾਨ ਸ਼੍ਰੀ ਐਸ਼. ਐਲ. ਵਿਰਦੀ ਐਡਵੋਕੇਟ, ਸ਼੍ਰੀ ਐਸ. ਆਰ .ਦਾਰਾਪੁਰੀ ਆੲੀ .ਪੀ. ਐਸ.(ਰਿਟਾ.) , ਸੱਤਪਾਲ ਜੱਸੀ ਪ੍ਰਿੰਸੀਪਲ (ਰਿਟਾ.)ਡਾ. ਸੁੰਦਰ ਦਾਸ ਸ਼ਾਸਤਰੀ,ਡਾ.ਸ਼ੀਤਲ ਸਿੰਘ,ਡਾ. ਹਰਨੇਕ ਸਿੰਘ ਕਲੇਰ,ਡਾ. ਸੰਤੋਸ਼ ਕੁਮਾਰੀ,ਡਾ. ਬਲਵੀਰ ਮੰਨਣ,ਡਾ. ਸੋਨੀਆ ਸਾਰੇ ਪੀ. ਐਚ. ਡੀ. , ਸ਼੍ਰੀ ਸਿਰੀ ਰਾਮ ਅਰਸ਼ ਜੁਆਇੰਟ ਡਾਇਰੈਕਟਰ( ਰਿਟਾ.) ਲਾਲ ਬਹਾਦਰ ਵਾਈਸ ਪ੍ਰਿੰਸੀਪਲ, ਅਰੁਣ ਕੁਮਾਰ ਐਡਵੋਕੇਟ ਆਪੋ-ਆਪਣੇ ਪਰਚੇ ਪੜ੍ਹਨਗੇ ਅਤੇ ਇਸ ਸਮਾਗਮ ਵਿੱਚ ਰਾਜ ਸਭਾ ਮੈਂਬਰ ਸ. ਸ਼ਮਸ਼ੇਰ ਸਿੰਘ ਦੂਲੋ,ਜੇ. ਐੱਸ.ਕੇਸਰ ਆਈ. ਏ.ਐਸ  (ਰਿਟਾ), ਸ਼੍ਰੀ ਐਸ.ਆਰ.ਹੀਰ ਆਈ. ਏ .ਐਸ਼ (ਰਿਟਾ),ਡਾ ਸ਼ਿਵ ਕੁਮਾਰ ਮਾਲੀ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਸਥਾਵਾਂ, ਸਤਿਗੁਰੂ ਕਬੀਰ ਪੰਥੀ ਸੰਸਥਾਵਾਂ, ਭਗਵਾਨ ਵਾਲਮੀਕਿ ਜੀ ਸੰਸਥਾਵਾਂ,ਡਾ. ਅੰਬੇਡਕਰ ਸੰਸਥਾਵਾਂ, ਵੱਖ-ਵੱਖ ਜਥੇਬੰਦੀਆਂ ਦੇ ਆਗੂ ਪ੍ਰਬੰਧਕ ਕਮੇਟੀ ਸਮੂਹਿਕ ਸ਼ਾਦੀ ਸਮਾਰੋਹ ਦੇ ਸਾਰੇ ਅਹੁਦੇਦਾਰ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਡਾ. ਜੀ.ਸੀ.ਕੌਲ, ਸ਼ਤੀਸ਼ ਕੁਮਾਰ, ਸੱਤਪਾਲ ਸਾਹਲੋ, ਸੱਤਪਾਲ ਜੱਸੀ ਪ੍ਰਿੰਸੀਪਲ,ਡੀ.ਸੀ.ਭਾਟੀਆ,ਰੋਸ਼ਨ ਲਾਲ ਸੌਂਧੀ,ਕਿਸ਼ਨ ਲਾਲ ਮਹੇ ਸਾਬਕਾ ਡਿਪਟੀ ਡੀ. ਈ. ਓ .(ਰਿਟਾ ),ਦਿਲਬਾਗ ਰਾੲੇ ਬਾਬਾ ਸੁਖਦੇਵ ਸੁੱਖੀ ਬੱਲਾਂ, ਧਰਮਪਾਲ ਕਠਾਰ, ਮਹਿੰਦਰ ਸੰਧੂ ਮਹੇੜੂ ਮਨਜੀਤ ਰਾਏ ਬੱਲ , ਸੁਰਿੰਦਰ ਕੁਮਾਰ,ਮੰਨੂ ਮਹਿਤਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related posts

Leave a Reply