DOABA TIMES : ਹੈਰੋਇਨ ਸਮੇਤ ਲੜਕੀ ਗ੍ਰਿਫਤਾਰ

ਗੁਰਦਾਸਪੁਰ 11 ਫਰਵਰੀ ( ਅਸ਼ਵਨੀ ) :– ਏ ਐਸ ਆਈ ਹਰਮੇਸ ਕੁਮਾਰ ਥਾਣਾ ਸਿਟੀ ਗੁਰਦਾਸਪੁਰ ਨੇ ਦਸਿਆ ਕਿ ਐਸ ਆਈ ਪ੍ਰਦੀਪ ਕੁਮਾਰ ਸੀ ਆਈ ਏ ਸਟਾਫ ਗੁਰਦਾਸਪੁਰ ਨੇ ਸਮੇਤ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਵੇਅਰ ਹਾਊਸ ਗੋਦਾਮਾਂ ਨੇੜੈ ਤੋਂ ਇਕ ਲੜਕੀ ਨੂੰ ਸ਼ੱਕ ਦੀ ਬਿਨਾਂਹ ਤੇ ਕਾਬੂ ਕੀਤਾ ਹੈ ਜਿਸ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਮੋਕਾ ਪਰ ਕਾਰਵਾਈ ਲਈ ਤਫਤੀਸੀ ਅਫਸਰ ਭੇਜੋ

 

ਇਤਲਾਹ ਮਿਲਣ ਤੇ ਤਫਤੀਸੀ ਅਫਸਰ ਨੇ ਸਮੇਤ ਪੁਲਿਸ ਪਾਰਟੀ ਮੋਕਾ ਪਰ ਪੱੁਜ ਕੇ ਲੇਡੀ ਸਿਪਾਹੀ ਗੁਰਪ੍ਰੀਤ ਕੋਲੋ ਰਚਨਾ ਉਰਫ ਦੀਪਾਂ ਪਤਨੀ ਧਰਮਪਾਲ ਵਾਸੀ ਬਰਿਆਰ ਥਾਣਾ ਦੀਨਾ ਨਗਰ ਦੀ ਤਲਾਸੀ ਕਰਵਾਈ ਗਈ ਦੋਰਾਂਨੇ ਤਲਾਸੀ ਪਾਸੋਂ ਮੋਮੀ ਲਿਫਾਫੇ ਵਿਚੋ 3 ½ ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ।ਪੁਲਿਸ ਵਲੋ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ !

Related posts

Leave a Reply