DOABA TIMES : 17 ਗ੍ਰਾਮ ਹੈਰੋਇਨ ਸਮੇਤ ਇਕ ਗ੍ਰਿਫਤਾਰ

ਗੁਰਦਾਸਪੁਰ, ( ਅਸ਼ਵਨੀ ) :- ਪੁਲਿਸ ਸਟੇਸ਼ਨ ਦੀਨਾਨਗਰ ਦੀ ਪੁਲਿਸ ਵਲੋ ਇਕ ਵਿਅਕਤੀ ਨੂੰ 17 ਗ੍ਰਾਮ ਹੇਰੋਇਨ ਸਮੇਤ ਕਾਬੂ ਕਰਨ ਬਾਰੇ ਜਾਣਕਾਰੀ ਹਾਸਲ ਹੋਈ ਹੈ ਐਸ ਆਈ ਮੱਖਣ ਸਿੰਘ ਥਾਣਾ ਦੀਨਾਨਗਰ ਨੇ ਦਸਿਆ ਕਿ ਮੁੱਖ ਮੁਨਸੀ ਜਸਵਿੰਦਰ ਸਿੰਘ ਨੂੰ ਏ ਐਸ ਆਈ ਨਿਸ਼ਾਨ ਸਿੰਘ ਨਾਰਕੋਟਿਕ ਸੈਲ ਗੁਰਦਾਸਪੁਰ ਨੇ ਪੁਲਿਸ ਪਾਰਟੀ ਗਸਤ ਦੋਰਾਨ ਬਹਿਰਾਮਪੁਰ ਰੋਡ ਨੇੜੈ ਗੁੰਗਾ ਪੀਰ ਤੋਂ ਕਪਿਲ ਪੁੱਤਰ ਬਲਵਿੰਦਰ ਕੁਮਾਰ ਵਾਸੀ ਕ੍ਰਿਸ਼ਨਾ ਨਗਰ ਤਰਨ ਤਾਰਨ ਰੋਡ ਅਮ੍ਰਿਤਸਰ ਨੂੰ ਸ਼ੱਕ ਦੀ ਬਿਨਾਂਹ ਤੇ ਕਾਬੂ ਕੀਤਾ ਹੈ ਕਾਰਵਾਈ ਲਈ ਮੋਕਾ ਪਰ ਪੁੱਜੋ ਜਿਸਦੀ ਇਤਲਾਹ ਮਿਲਣ ਤੇ ਤਫਤੀਸੀ ਅਫਸਰ ਨੇ ਸਮੇਤ ਪੁਲਿਸ ਪਾਰਟੀ ਮੋਕਾ ਪਰ ਪੁੱਜ ਕੇ ਕਾਬੂ ਕੀਤੇ ਉੱਕਤ ਦੀ ਤਲਾਸੀ ਕੀਤੀ, ਦੋਰਾਂਨੇ ਤਲਾਸੀ ਦੋਸੀ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿਚੋ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ 17 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ।

 

ਪੁਲਿਸ ਵਲੋ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ !

Related posts

Leave a Reply