DOABA TIMES ; 4 ਸਾਲਾਂ ਮਾਸੂਮ ਬੱਚੀ ਨਾਲ ਕੁਕਰਮ

ਪੰਚਕੂਲਾ:  ਪਿੰਜੋਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਹੈ, ਜਿੱਥੇ ਇੱਕ 4 ਸਾਲਾਂ ਮਾਸੂਮ ਬੱਚੀ ਨਾਲ ਕੁਕਰਮ ਕੀਤਾ ਗਿਆ। ਇਸ ਸ਼ਰਮਨਾਕ ਘਟਨਾ ਨੂੰ ਸਕੂਲ ਬਸ ‘ਚ ਚਾਲਕ ਵਲੋਂ ਅੰਜਾਮ ਦਿੱਤਾ ਗਿਆ। ਪੀੜਤ ਬੱਚੀ ਨੂੰ ਇਲਾਜ ਅਧੀਨ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।

ਬੱਚੀ ਦੇ ਪਰਿਵਾਰ ਵਲੋਂ  ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਆਰੋਪੀ ਬਸ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਸੂਮ ਬੱਚੀ ਦੇ ਬਿਆਨਾਂ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਆਰੋਪੀ ਨੇ ਇੱਕ ਕਿਲੋਮੀਟਰ ਦੇ ਸਫਰ ‘ਚ ਘਟਨਾ ਨੂੰ ਅੰਜਾਮ ਦਿੱਤਾ ਹੈ।
ਬਸ ‘ਚ ਕੋਈ ਵੀ ਮਹਿਲਾ ਅਟੇਂਡੇਂਟ ਨਹੀਂ ਸੀ, ਜਦਕਿ ਚਾਲਕ ਨਾਲ ਦੋ ਹੋਰ ਅਟੇਂਡੇਂਟ ਸੀ। ਚਾਰ ਸਾਲਾਂ ਬੱਚੀ ਆਪਣੀ ਮਾਸੀ ਦੇ ਕੋਲ ਪਿੰਜੌਰ ਖੇਤਰ ‘ਚ ਰਹਿੰਦੀ ਹੈ। ਬੱਦੀ ਸਥਿਤ ਇੱਕ ਸਕੂਲ ‘ਚ ਨਰਸਰੀ ਦੀ ਵਿਦਿਆਰਥਣ ਹੈ।

Related posts

Leave a Reply