DOABA TIMES : 8 ਮਾਰਚ ਨੂੰ ਕੌਮਾਂਤਰੀ ਇਸਤ੍ਰੀ ਦਿਵਸ ਤਹਿਸੀਲ ਪੱਧਰ ਤੇ ਮਨਾਇਆ ਜਾਵੇਗਾ:-ਸੁਭਾਸ਼ ਮੱਟੂ

ਹੁਸ਼ਿਆਰਪੁਰ, 01 ਮਾਰਚ, ( B.S. SAINI )
ਜਨਵਾਦੀ ਇਸਤ੍ਰੀ ਸਭਾ ਜਿਲ•ਾ ਹੁਸ਼ਿਆਰਪੁਰ ਵਲੋਂ ਅੱਜ ਇੱਕ ਸਾਂਝੇ ਬਿਆਨ ਰਾਹੀਂ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਨੂੰ ਜਿਲ•ੇ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਮਨਾਉਣ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾਈ ਆਗੂ ਸੁਭਾਸ਼ ਮੱਟੂ ਜਨਵਾਦੀ ਇਸਤਰੀ ਸਭਾ, ਜਿਲ•ਾ ਪ੍ਰਧਾਨ ਕਮਲਜੀਤ ਕੌਰ ਬੱਢੋਆਣਾ, ਸਕੱਤਰ ਪ੍ਰੇਮ ਲਤਾ, ਸੁਰਿੰਦਰ ਕੌਰ, ਜਸਵਿੰਦਰ ਕੌਰ, ਸੁਰਿੰਦਰ ਕੌਰ ਚੁੰਬਰ ਅਤੇ ਕਮਲੇਸ਼ ਕੌਰ ਨੇ ਦਿਸਆਂ ਕਿ ਸਥਾਨਕ ਇਕਾਈਆਂ ਨੂੰ ਪੂਰੀ ਤਰ•ਾਂ ਸਰਗਰਮ ਕਰਕੇ ਔਰਤਾਂ ਦੇ ਕੌਮਾਂਤਰੀ ਦਿਵਸ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ।

 

ਅੱਜ ਇਸ ਦਿਵਸ ਦੀ ਹੋਰ ਵੀ ਮਹੱਤਤਾ ਵੱਧ ਜਾਂਦੀ ਹੈ। ਜਦੋਂ ਕਿ ਫਿਰਕੂਫਾਸ਼ੀਵਾਦ ਅਤੇ ਔਰਤਾਂ ਵਿਰੋਧੀ ਤਾਕਤਾਂ ਦੇਸ਼ ਅੰਦਰ ਦਨ-ਦਨਾਉਦੀਆਂ ਔਰਤਾਂ ਅਤੇ ਘੱਟ ਗਿਣਤੀ ਕੌਮਾਂ ਤੇ ਹਮਲੇ ਕਰ ਰਹੀਆਂ ਹਨ। ਮੰਦੀ ਨੇ ਗਰੀਬ ਪਰਿਵਾਰਾਂ ਦਾ ਜਿਊਣਾ ਦੁਬਰ ਕੀਤਾ ਹੋਇਆ ਹੈ। ਉਨ•ਾਂ ਦਾਜ ਦੀ ਲਾਹਨਤ ਅਤੇ ਭਰੂਣ ਹੱਤਿਆਂ ਵਰਗੀਆਂ ਬੁਰਾਈਆ ਨੂੰ ਸਖਤੀ ਨਾਲ ਖਤਮ ਕਰਨ, ਲੜਕੀਆਂ ਦੀਆਂ ਸਗਨ ਸਕੀਮਾਂ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ, ਔਰਤਾਂ ਲਈ ਅਸੈਬਲੀ ਅਤੇ ਵਿਧਾਨ ਸਭਾ ਵਿੱਚ 33% ਰੈਜਰਵੇਸ਼ਨ ਕਾਨੂੰਨ ਬਣਾਉਣ ਦੀ ਮੰਗ ਕੀਤੀ। ਉਨ•ਾਂ ਔਰਤਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਵਲੋਂ ਲਗਾਤਾਰ ਕੀਤੀ ਜਾ ਰਹੀਂ ਟਾਲਮਟੋਲ ਨੀਤੀ ਦੀ ਸਖਤ ਨਿਖੇਧੀ ਕੀਤੀ। ਉਕਤ ਆਗੂਆਂ ਨੇ ਸਾਰੇ ਸਥਾਨਕ ਆਗੂਆਂ ਨੂੰ ਆਪਣੀਆਂ ਸਮੂਹ ਇਕਾਈਆਂ ਨੂੰ ਇਸ ਦਿਨ ਦੀ ਮਹੱਤਤਾ ਨੂੰ ਸਮਝਾਉਦਿਆਂ ਵੱਡੀ ਪੱਧਰ ਤੇ ਇਸਤਰੀ ਦਿਵਸ ਮਨਾਉਣ ਦਾ ਸੱਦਾ ਦਿੱਤਾ।

Related posts

Leave a Reply