ਸੁਨਹਿਰਾ ਭਾਰਤ ਸੰਸਥਾ ਵੱਲੋਂ ਲਗਾਇਆ ਪਹਿਲਾ ਖੂਨਦਾਨ ਕੈਂਪ ਸਫਲਤਾਪੂਰਵਕ ਸੰਪੰਨ
ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਐਸ.ਡੀ.ਐਮ.ਬਲਵਿੰਦਰ ਸਿੰਘ ਨੇ ਖੂਨਦਾਨ ਕਰਕੇ ਕੀਤੀ ਵੱਖਰੀ ਮਿਸਾਲ ਕਾਇਮ
ਸੁਨਹਿਰਾ ਭਾਰਤ ਵੱਲੋਂ ਕੀਤੇ ਜਾਣ ਵਾਲੇ ਹਰ ਸਮਾਜ ਭਲਾਈ ਦੇ ਕੰਮਾਂ ਵਿੱਚ ਹਿਮਾਲਿਆ ਪਰਿਵਾਰ ਪੰਜਾਬ ਸਹਿਯੋਗ ਕਰੇਗਾ- ਪਰਮਜੀਤ ਗਿੱਲ ਪ੍ਰਧਾਨ
ਥੈਲੇਸੀਮੀਆ ਦੇ ਬੱਚਿਆਂ ਲਈ ਖੂਨਦਾਨ ਕੈਂਪ ਲਗਾ ਕੇ ਮਨ ਨੂੰ ਸ਼ਾਂਤੀ ਮਿਲੀ – ਜੋਗਿੰਦਰ ਅੰਗੂਰਾਲਾ
ਬਟਾਲਾ, 9 ਮਾਰਚ (ਅਵਿਨਾਸ਼, ਸੰਜੀਵ ਨਈਅਰ )
‘ਸੁਨਹਿਰਾ ਭਾਰਤ’ ਰਜਿ. ਪੰਜਾਬ ਦੇ ਯੂਨਿਟ ਗੁਰਦਾਸਪੁਰ ਵੱਲੋਂ ਪ੍ਰਧਾਨ ਰੋਹਿਤ ਅਗਰਵਾਲ ਦੀ ਅਗਵਾਈ ਹੇਠ ਸਥਾਨਕ ਸ਼ਾਂਤੀ ਦੇਵੀ ਹਸਪਤਾਲ ਵਿਖੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 61 ਯੂਨਿਟ ਖੂਨਦਾਨ ਕਰਕੇ ਸਫਲਤਾਪੂਰਵਕ ਸੰਪੰਨ ਹੋਇਆ। ਇਸ ਖੂਨਦਾਨ ਕੈਂਪ ਵਿੱਚ ਬਟਾਲਾ ਦੇ ਐਸ.ਡੀ.ਐਮ. ਅਤੇ ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਖੂਨਦਾਨ ਕੈਂਪ ਉਸ ਸਮੇਂ ਯਾਦਗਾਰੀ ਬਣ ਗਿਆ ਜਦੋਂ ਐਸ.ਡੀ.ਐਮ.ਬਟਾਲਾ ਸ. ਬਲਵਿੰਦਰ ਸਿੰਘ ਵੱਲੋਂ ਖੂਨਦਾਨ ਕਰਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਗਈ ਅਤੇ ਲੋਕਾਂ ਦੇ ਪ੍ਰੇਰਣਾਯੋਗ ਬਣੇ। ਐਸ.ਡੀ.ਐਮ.ਬਟਾਲਾ ਨੇ ‘ਸੁਨਹਿਰਾ ਭਾਰਤ’ ਸੰਸਥਾ ਵੱਲੋਂ ਲਗਾਏ ਖੂਨਦਾਨ ਕੈਂਪ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਸ ਸੰਸਥਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿਉਂਕਿ ਜੋ ਸਮਾਜ ਭਲਾਈ ਸੰਸਥਾਵਾਂ ਸਮਾਜ ਦੇ ਭਲੇ ਲਈ ਕੰਮ ਕਰ ਰਹੀਆਂ ਹਨ ਲੋਕ ਉਨ੍ਹਾਂ ਦਾ ਸਹਿਯੋਗ ਦੇਣ। ਐਸ.ਡੀ.ਐਮ.ਸ. ਬਲਵਿੰਦਰ ਸਿੰਘ ਨੇ ਅੱਗੇ ਕਿਹਾ ਕਿ ਸਰਕਾਰਾਂ ਤੋਂ ਵੱਡੀਆਂ ਆਸਾਂ ਲਗਾਉਣ ਦੀ ਬਜਾਏ ਸਮਾਜ ਭਲਾਈ ਸੁਸਾਇਟੀਆਂ ਨੂੰ ਅੱਗੇ ਹੋ ਕੇ ਵੱਧ ਚੜ੍ਹ ਕੇ ਲੋਕ ਹਿੱਤ ਦੇ ਕੰਮ ਕਰਨੇ ਚਾਹੀਦੇ ਹਨ।
ਇਸ ਮੌਕੇ ’ਤੇ ਹਿਮਾਲਿਆ ਪਰਿਵਾਰ ਪੰਜਾਬ ਪ੍ਰਧਾਨ ਸ. ਪਰਮਜੀਤ ਸਿੰਘ ਗਿੱਲ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ‘ਸੁਨਹਿਰਾ ਭਾਰਤ’ ਸੰਸਥਾ ਵੱਲੋਂ ਲਗਾਏ ਜਾ ਰਹੇ ਖੂਨਦਾਨ ਕੈਂਪ ਦੀ ਸ਼ਲਾਘਾ ਕੀਤੀ। ਇਸ ਮੌਕੇ ਸ. ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਹਿਮਾਲਿਆ ਪਰਿਵਾਰ ਵੱਲੋਂ ‘ਸੁਨਹਿਰਾ ਭਾਰਤ’ ਸੰਸਥਾ ਦੇ ਹਰ ਸਮਾਜ ਭਲਾਈ ਕੰਮਾਂ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਇੱਕ ਤੰਦਰੁਸਤ ਵਿਅਕਤੀ 1 ਸਾਲ ਵਿੱਚ 4 ਵਾਰ ਖੂਨਦਾਨ ਕਰ ਸਕਦਾ ਹੈ ’ਤੇ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਦਾ ਜੀਵਨ ਬਚਾਇਆ ਜਾ ਸਕੇ। ਇਸ ਖੂਨਦਾਨ ਕੈਂਪ ਵਿੱਚ ਡੀ.ਐਸ.ਪੀ.ਡੀ.ਲਖਵਿੰਦਰ ਸਿੰਘ ਅਤੇ ਐਸ.ਐਚ.ਓ.ਸਿਟੀ ਸੁਖਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ’ਤੇ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰ ਸੇਖੜੀ ਨੇ ਸੰਬੋਧਨ ਕਰਦਿਆਂ ਜਿੱਥੇ ‘ਸੁਨਹਿਰਾ ਭਾਰਤ’ ਸੰਸਥਾ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਵੀ ਡਟਣਾ ਪਵੇਗਾ ਤਾਂ ਹੀ ਸਮਾਜ ਦਾ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਐਸ.ਡੀ.ਐਮ. ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਖੂਨਦਾਨ ਕੈਂਪ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਇਸ ਖੂਨਦਾਨ ਕੈਂਪ ਵਿੱਚ ਇਸ ਮੌਕੇ ’ਤੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਕੇਸ਼ ਭਾਟੀਆ, ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਹੀਰਾ ਵਾਲੀਆ, ਜਿਲ੍ਹਾ ਵਾਇਸ ਪ੍ਰਧਾਨ ਭੂਸ਼ਨ ਬਜਾਜ ਅਤੇ ਸਿਟੀ ਪ੍ਰਧਾਨ ਪੰਕਜ ਸ਼ਰਮਾ ਨੇ ‘ਸੁਨਹਿਰਾ ਭਾਰਤ’ ਸੰਸਥਾ ਦੇ ਇਸ ਕੈਂਪ ਨੂੰ ਸਮਾਜ ਲਈ ਇੱਕ ਵਰਦਾਨ ਦੱਸਿਆ ਉਥੇ ਹੀ ਜਿਲ੍ਹਾ ਪ੍ਰਧਾਨ ਰਕੇਸ਼ ਭਾਟੀਆ ਨੇ ਸੰਸਥਾ ਨੂੰ ਭਾਰਤੀ ਜਨਤਾ ਪਾਰਟੀ ਦੀ ਜਿਲ੍ਹਾ ਟੀਮ ਵੱਲੋਂ ਹਰ ਸੰਭਵ ਮਦਦ ਕਰਨ ਦੀ ਗੱਲ ਕਹੀ। ਭਾਟੀਆ ਨੇ ਕਿਹਾ ਕਿ ਸਾਡੇ ਸ਼ਰੀਰ ਵਿੱਚ ਦਿੱਤਾ ਗਿਆ ਖੂਨ ਕਿਸੇ ਦੀ ਜਿੰਦਗੀ ਬਚਾ ਸਕਦਾ ਹੈ।
ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਇਸ ਮਹਾਂਦਾਨ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਮੌਕੇ ’ਤੇ ਸਿਵਲ ਹਸਪਤਾਲ ਬਟਾਲਾ ਦੇ ਐਸ.ਐਮ.ਓ ਡਾ. ਸੰਜੀਵ ਭੱਲਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸਵਰਨ ਮੁੱਢ, ਸੀਨੀਅਰ ਕਾਂਗਰਸੀ ਅਤੇ ਕੌਂਸਲਰ ਸੁਨੀਲ ਸਰੀਨ, ਰਾਜਨ ਵੋਹਰਾ ਨੇ ਵੀ ਕੈਂਪ ਦੀ ਸ਼ੋਭਾ ਵਧਾਈ। ਇਸ ਤੋਂ ਬਾਅਦ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਅਤੇ ਸੀਨੀਅਰ ਭਾਜਪਾ ਆਗੂ ਐਡੋਵੇਕਟ ਸੁਰੇਸ਼ ਭਾਟੀਆ, ਰੇਲਵੇ ਬੋਰਡ ਦੇ ਮੈਂਬਰ ਸੁਰੇਸ਼ ਗੋਇਲ, ਪਾਹੁਲ ਵਰਮਾ ਸਰਾਫ, ਪ੍ਰੋਫੈਸਰ ਅਸ਼ਵਨੀ ਕਾਂਸਰਾ, ਸਹਾਰਾ ਕਲੱਬ ਦੇ ਪ੍ਰਧਾਨ ਜਤਿੰਦਰ ਕੱਦ, ਆਸ ਫਾਉਂਡੇਸ਼ਨ ਦੇ ਚੇਅਰਮੈਨ ਜਵਾਹਰ ਵਰਮਾ ਪ੍ਰਧਾਨ ਰਾਕੇਸ਼ ਕੁਮਾਰ, ਐਡਵੋਕੇਟ ਅਮਨਦੀਪ ਸਿੰਘ ਉਦੋਕੇ ਵਾਇਸ ਪ੍ਰਧਾਨ ਬਾਰ ਅੇੈਸੋਸੀਏਸ਼ਨ ਬਟਾਲਾ, ਲਾਈਨ ਹੈਪੀ ਗੁਪਤਾ ਪ੍ਰਧਾਨ ਲਾਇਨਜ਼ ਕਲੱਬ ਬਟਾਲਾ, ਲਾਈਨ ਹਰਪਾਲ ਸਿੰਘ ਸੀਨੀ. ਲਾਇਨ ਆਗੂ, ਲਾਈਨ ਯੋਗੇਸ਼ ਯੋਗੀ, ਲਾਈਨ ਕਲੱਬ ਪ੍ਰਧਾਨ ਕਮਲਜੀਤ ਮਠਾਰੂ, ਪ੍ਰਸਿੱਧ ਸਮਾਜਸੇਵੀ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਸਹਾਰਾ ਕਲੱਬ, ਆਮ ਆਦਮੀ ਪਾਰਟੀ ਤੋਂ ਰਮੇਸ਼ ਬਹਿਲ, ਲੋਕ ਇਨਸਾਫ ਪਾਰਟੀ ਤੋਂ ਵਿਜੈ ਤ੍ਰੇਹਨ, ਰਾਜਦੀਪ ਕੌਰ, ਸ਼ਮੀ ਕੁਮਾਰ ਸਮਾਜ ਸੇਵਕ, ਮਨੀਸ਼ਾ ਕਪੂਰ, ਨਵਜੋਤ ਸਿੰਘ, ਭਗਵੰਤ ਸਿੰਘ, ਗੁਰਿੰਦਰ ਸਿੰਘ, ਤਰੁਣ ਕੁਮਾਰ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ । ਹਿਮਾਲਿਆ ਪਰਿਵਾਰ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਦੇ ਨਾਲ ਕੁਲਵੀਰ ਸਿੰਘ ਜਰਨਲ ਸਕੱਤਰ ਪੰਜਾਬ, ਰਮਨ ਤਲਵਾੜ ਜਿਲ੍ਹਾ ਪ੍ਰਧਾਨ, ਪੰਕਜ ਮਹਾਜਨ ਜਿਲ੍ਹਾ ਜਨਰਲ ਸਕੱਤਰ, ਅਨਿਲ ਸ਼ਰਮਾ ਨਗਰ ਪ੍ਰਧਾਨ ਬਟਾਲਾ, ਸਾਗਰ ਹਾਂਡਾ, ਸ਼ਿਵਮ ਸ਼ਰਮਾ ਬੁਲਾਰੇ ਅਤੇ ਸਚਿਨ ਹਾਂਡਾ ਸ਼ਾਮਲ ਸਨ। ਵਿਜੇੈ ਤ੍ਰੇਹਨ ਦੀ ਅਗਵਾਈ ਵਿੱਚ ਮੈਡਮ ਰਾਜਦੀਪ ਕੌਰ ਅਤੇ ਹੋਰ ਅਹੁਦੇਦਾਰਾਂ ਵੱਲੋਂ ਕਲੱਬ ਨੂੰ 2 ਯੂਨਿਟ ਖੂਨਦਾਨ ਕਰਕੇ ਸਹਿਯੋਗ ਕੀਤਾ ਗਿਆ। ਇਸ ਤੋਂ ਇਲਾਵਾ ਪੱਤਰਕਾਰ ਲਵਲੀ ਕੁਮਾਰ ਵੱਲੋਂ 10 ਯੂਨਿਟ ਖੂਨ ਇਕੱਠਾ ਕੀਤਾ ਗਿਆ। ਪੱਤਰਕਾਰਾਂ ਵੱਲੋਂ ਅਤੇ ਜਰਨਲਿਸਟ ਐਸੋਸੀਏਸ਼ਨ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਜਿਸ ਵਿੱਚ ਅਜ਼ਾਦ ਸ਼ਰਮਾ, ਸਾਹਿਲ ਮਹਾਜਨ, ਸੁਨੀਲ ਪ੍ਰਭਾਕਰ, ਰਸ਼ਪਾਲ ਬਿੱਟੂ, ਹਰਪ੍ਰੀਤ ਰਾਜੂ, ਜੈ ਤਿਵਾੜੀ, ਆਦਰਸ਼ ਤੁੂਲੀ, ਦਮਨਦੀਪ ਸਿੰਘ, ਰਮੇਸ਼ ਨੋਨਾ, ਨਵੀਨ ਲੁਥਰਾ, ਰਮਨ ਬਹਿਲ, ਵਨੀਤ ਗੋਇਲ ਆਦਿ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਤੋਂ ਇਲਾਵਾ ਅਮਰਜੀਤ ਸੋਢੀ ਇੰਸਪੈਕਟਰ ਨਗਰ ਨਿਗਮ ਨੇ ਵੀ ਸ਼ਿਰਕਤ ਕੀਤੀ। ਅੰਤ ਵਿੱਚ ‘ਸੁਨਹਿਰਾ ਭਾਰਤ’ ਸੰਸਥਾ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਵੱਲੋਂ ਆਏ ਹੋਏ ਸਾਰੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ’ਤੇ ਸੁਨਹਿਰਾ ਭਾਰਤ ਸੰਸਥਾ ਦੇ ਜਿਲ੍ਹਾ ਪ੍ਰਧਾਨ ਰੋਹਿਤ ਅਗਰਵਾਲ, ਮੈਨੇਜਰ ਅਤਰ ਸਿੰਘ ਜਨਰਲ ਸਕੱਤਰ ਪੰਜਾਬ, ਜਗਤਪਾਲ ਮਹਾਜਨ ਜਿਲ੍ਹਾ ਚੇਅਰਮੈਨ, ਈਸ਼ੂ ਰਾਂਚਲ ਪੀ.ਆਰ.ਓ ਅਤੇ ਚੇਅਰਮੈਨ ਅਨੁਸ਼ਾਸਨ ਕਮੇਟੀ, ਅਰੁਣ ਮਹਾਜਨ ਕਨਵੀਨਅਰ, ਐਡਵੋਕੇਟ ਕਮਲਦੀਪ ਸਿੰਘ ਜੈ ਸਰਪੰਚ ਮੁਖ ਬੁਲਾਰੇ, ਨਵਨੀਤ ਅਜਾਦ ਜਨਰਲ ਸਕੱਤਰ, ਰਵੀ ਸ਼ਰਮਾ ਜਨਰਲ ਸਕੱਤਰ, ਰਾਹੁਲ ਕੁਮਾਰ ਵਾਈਸ ਪ੍ਰਧਾਨ, ਰਾਜਨ ਭਾਟੀਆ ਸੀਨੀ. ਵਾਇਸ ਪ੍ਰਧਾਨ, ਰਾਜੂ ਬੋਬੀ ਸਟੂਡੀਓ ਸੀਨੀ. ਵਾਇਸ ਪ੍ਰਧਾਨ, ਸੁਭਾਸ਼ ਗੋਇਲ ਸੀਨੀ. ਵਾਇਸ ਪ੍ਰਧਾਲ, ਵਰਿੰਦਰ ਆਸ਼ਟ ਜਨਰਲ ਸਕੱਤਰ, ਵਿਸ਼ੂ ਸਰੀਨ, ਸੁਦੇਸ਼ ਮਹਾਜਨ ਵਾਈਸ ਪ੍ਰਧਾਨ, ਗੁਰਵਿੰਦਰ ਸ਼ਰਮਾ ਗੁੱਲੁੂ ਚੇਅਰਮੈਨ ਐਂਟੀਡਰੱਗ ਪ੍ਰੋਜੈਕਟ ਮਨੀਸ਼ ਤ੍ਰੇਹਨ ਪ੍ਰੋਜੈਕਟ ਚੇਅਰਮੈਨ ਬਲੱਡ ਡੋਨੇਸ਼ਨ ਕੈਂਪ, ਗੁਲਸ਼ਨ ਸਿੰਘ ਸੱਗੂ ਸਕੱਤਰ ਪੰਜਾਬ, ਮਨਜੀਤ ਸਿੰਘ ਅਰਬਨ ਅਸਟੇਟ, ਰਾਜਨ ਭਾਟੀਆ, ਮਨੀਸ਼ ਸੋਢੀ, ਸਤਪਾਲ ਅਕਾਉੂਟੈਂਟ, ਸੁਦੇਸ਼ ਮਹਾਜਨ, ਅਰੁਣ ਮਹਾਜਨ ਲਵਲੀ (ਸਾਰੇ) ਵਾਈਸ ਪ੍ਰਧਾਨ, ਅਸ਼ਵਨੀ ਅਗਰਵਾਲ ਹੈਪੀ ਖਜਾਨਚੀ, ਵਿਨੋਦ ਗੋਰਾ ਸਕੱਤਰ, ਚੰਦਰ ਸ਼ੇਖਰ ਹੈਪੀ, ਹਰਪ੍ਰੀਤ ਰਾਜੂ, ਲਵਲੀ ਕੁਮਾਰ, ਬਲਜਿੰਦਰ ਸਿੰਘ ਸਕੱਤਰ ਆਦਿ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਉਨ੍ਹਾਂ ਨਾਲ ਕੁਲਵੀਰ ਸਿੰਘ, ਰਮਨ ਤਲਵਾਰ, ਪੰਕਜ ਮਹਾਜਨ, ਅਨਿਲ ਸ਼ਰਮਾ, ਸਾਗਰ ਹਾਂਡਾ, ਸ਼ਿਵਮ ਸ਼ਰਮਾ, ਸਾਹਿਲ ਹਾਂਡਾ, ਵਾਰਡ ਨੰ. 20 ਤੋਂ ਧੀਰਜ ਕੁਮਾਰ ਰਿਣਕਾ, ਸ਼ਗੀ ਬੋਸ ਵੀ ਹਾਜ਼ਰ ਸਨ। ਇਸ ਮੌਕੇ ਮੋਰਨਿੰਗ ਵਾਕ ਕਲੱਬ ਦੇ ਮੈਂਬਰਾਂ ਨੇ ਹਿੱਸਾ ਲਿਆ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp