DOABA TIMES BREAKING : ਸਪੈਸ਼ਲ ਆਪ੍ਰੇਸ਼ਨ  ਯੂਨਿਟ ਜਲੰਧਰ ਪੁਲਿਸ ਵੱਲੋਂ ਚੋਰੀ ਦੇ ਸਮਾਨ ਸਮੇਤ ਦੋ ਕਾਬੂ 

ਪੈਸ਼ਲ ਆਪ੍ਰੇਸ਼ਨ  ਯੂਨਿਟ ਜਲੰਧਰ ਪੁਲਿਸ ਵੱਲੋਂ ਚੋਰੀ ਦੇ ਸਮਾਨ ਸਮੇਤ ਦੋ ਕਾਬੂ     
* ਚੋਰੀ ਕੀਤਾ ਸਪਲੈਂਡਰ ਮੋਟਰਸਾਈਕਲ, ਇਨਵਰਟਰ ਅਤੇ ਬੈਟਰੀ ਬਰਾਮਦ 
* ਸ਼ਰਾਬ ਅਤੇ ਨਸ਼ਾ ਤਸਕਰੀ ਦੇ ਪਹਿਲਾਂ ਵੀ ਦਰਜ ਹਨ ਦੋਸ਼ੀਆਂ ਤੇ ਮਾਮਲੇ 
ਜਲੰਧਰ – (ਸੰਦੀਪ ਸਿੰਘ ਵਿਰਦੀ BUREAU CHIEF/ਗੁਰਪ੍ਰੀਤ ਸਿੰਘ )  – ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋੲੇ ਕਮਲਜੀਤ ਸਿੰਘ ਪੀਪੀਸੀਸੀ ਏਸੀਪੀ ਜਲੰਧਰ  ,ਐੱਸਆਈ ਅਸ਼ਵਨੀ ਕੁਮਾਰ ਇੰਚਾਰਜ ਸਪੈਸ਼ਲ ਆਪ੍ਰੇਸ਼ਨ ਯੂਨਿਟ ਜਲੰਧਰ ਦੱਸਿਆ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੇ ਦਮੋਰੀਆ ਪੁੱਲ  ਰੇਲਵੇ ਸਟੇਸ਼ਨ ਦੇ ਨਜ਼ਦੀਕ ਪੁਲਸ ਪਾਰਟੀ ਸਮੇਤ ਮੁਖਬਰ ਦੀ ਜਾਣਕਾਰੀ ਅਨੁਸਾਰ ਓਂਕਾਰ ਸਿੰਘ ਪੁੱਤਰ ਜਗਦੀਸ਼ ਫੇਰਕੇ ਕੁਮਾਰ ਪੁੱਤਰ ਸਾਰੀ ਪ੍ਰਕਾਰ ਦੋਵੇਂ ਵਾਸੀ ਹਰਗੋਬਿੰਦ ਨਗਰ ਤੋੜੀ ਰੋਡ ਜਲੰਧਰ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਗਿਆ ।
ਦੋਸ਼ੀਆਂ ਕੋਲੋਂ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਚਿਕਨ ਵਾਲਟਰ ਅਤੇ ਬੈਟਰੀ ਬਰਾਮਦ ਕੀਤਾ ਗਿਆ ।ਦੋਸ਼ੀਆਂ ਖਿਲਾਫ ਪਹਿਲਾਂ ਵੀ ਥਾਣਾ ਮਕਸੂਦਾਂ ਅਤੇ ਥਾਣਾ ਸ਼ਾਹਕੋਟ ਵਿਖੇ ਨਸ਼ਾ ਤਸਕਰੀ ਅਤੇ ਸ਼ਰਾਬ ਤਸਕਰੀ ਦੇ ਮਾਮਲੇ ਦਰਜ ਹਨ । ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ।

Related posts

Leave a Reply