DOABA TIMES LATEST : ਅੰਮ੍ਰਿਤਸਰ ਜਾ ਰਹੀ ਬੱਸ ਗੁਰਦਾਸਪੁਰ ਦੇ ਧਾਰੀਵਾਲ ਕਸਬੇ ਨੇੜੇ ਪੁੱਲ ਤੋਂ ਹੇਠਾਂ ਡਿੱਗੀ * 1 ਮੌਤ 18 ਜ਼ਖ਼ਮੀ

JALANDHAR- (ਸੰਦੀਪ ਸਿੰਘ ਵਿਰਦੀ /ਸੁਖਪਾਲ ਸਿੰਘ/ ਗੁਰਪ੍ਰੀਤ ਸਿੰਘ) ,

GURDASPUR (ASHWANI)

ਗੁਰਦਾਸਪੁਰ ਦੇ ਧਾਰੀਵਾਲ ਕਸਬੇ  ਨੇੜੇ ਇਕ ਨਿੱਜੀ ਟੂਰਸਿਟ ਬੱਸ ਪੁੱਲ਼ ਹੇਠਾਂ ਡਿੱਗ ਗਈ। ਇਸ ਨਾਲ ਇਕ ਯਾਤਰੀ ਦੀ ਮੌਤ ਹੋ ਗਈ ਤੇ ਕਰੀਬ 18 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ ਕਈਆਂ ਦੀ ਹਾਲਾਤ ਗੰਭੀਰ ਹੈ ਤੇ ਕੁਝ ਦੇ ਹੱਥ-ਪੈਰ ਕੱਟ ਗਏ ਹਨ। ਹਾਦਸਾ ਅੰਮ੍ਰਿਤਸਰ ਜੀਟੀ ਰੋਡ ‘ਤੇ ਹੋਇਆ। ਜ਼ਖ਼ਮੀਆਂ ਨੂੰ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਬੱਸ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਸੀ। ਬੱਸ ‘ਚ ਸਵਾਰ ਜ਼ਿਆਦਾਤਰ ਯਾਤਰੀ ਜੰਮੂ ਦੇ ਸਨ।

ਜਾਣਕਾਰੀ ਮੁਤਾਬਿਕ ਬੱਸ ਯਮੁਨਾ ਟ੍ਰੇਵਲ ਦੀ ਸੀ। ਇਹ ਧਾਰੀਵਾਲ ਨੇੜੇ ਪਹੁੰਚੀ ਤਾਂ ਪੁਲ਼ ਤੇ ਡਰਾਈਵਰ ਦਾ ਇਸ ਨਾਲ ਸਤੁੰਲਨ ਵਿਗੜ ਗਿਆ। ਇਸ ਕਾਰਨ ਬੱਸ ਪੁਲ਼ ਤੋਂ ਹੇਠਾਂ ਡਿੱਗ ਗਈ। ਬੱਸ ਦੇ ਡਿਗਦਿਆਂ ਹੀ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਨੇੜੇ-ਤੇੜੇ ਦੇ ਲੋਕਾਂ ਨੇ ਬੱਸ ਨੂੰ ਹੇਠਾਂ ਡਿੱਗਦੇ ਦੇਖਿਆਂ ਤਾਂ ਭੱਜ ਕੇ ਪਹੁੰਚੇ।

ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਤੇ ਰਾਹਤ ਤੇ ਬਚਾਅ ਕਾਰਜ ‘ਚ ਜੁਟ ਗਏ। ਲੋਕਾਂ ਨੇ ਬੱਸ ‘ਚ ਫਸੇ ਯਾਤਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਹਸਪਤਾਲ ‘ਚ ਪਹੁੰਚਾਇਆ ਗਿਆ। ਇਸ ਦੌਰਾਨ ਇਕ ਯਾਤਰੀ ਦੀ ਮੌਤ ਹੋ ਗਈ ਤੇ 18 ਯਾਤਰੀ ਜ਼ਖ਼ਮੀ ਹੋ ਗਏ। ਕੁਝ ਲੋਕਾਂ ਦੇ ਹੱਥ-ਪੈਰ ਵੀ ਕੱਟੇ ਗਏ ਹਨ।

Related posts

Leave a Reply