DOABA TIMES LATEST : ਏ ਐੱਸ ਆਈ ਸੁਖਜੀਤ ਸਿੰਘ ਬੈਂਸ ਸਬ ਇੰਸਪੈਕਟਰ ਬਣੇ, * ਐਸਐਸਪੀ ਨਵਜੋਤ ਸਿੰਘ ਮਾਹਲ ਵੱਲੋਂ ਤਰੱਕੀ ਦੇ ਸਟਾਰ ਲਗਾਏ

ਜਲੰਧਰ- (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ ) ਏ ਐੱਸ ਆਈ ਸੁਖਜੀਤ ਸਿੰਘ ਬੈਂਸ ਜ਼ਿਲ੍ਹਾ ਜਲੰਧਰ ਦੇ ਵੱਖ ਵੱਖ ਥਾਣੇ
ਕਰਤਾਰਪੁਰ ਭੋਗਪੁਰ ਆਦਮਪੁਰ ਮਕਸੂਦਾਂ ਆਦਿ ਥਾਣਿਆਂ ਦੇ ਅੰਤਰਗਤ ਪੁਲਿਸ ਚੌਕੀਆਂ ਕਿਸ਼ਨਗੜ੍ਹ ਪੁਲਸ ਚੌਕੀ ,ਪੁਲਸ ਚੌਕੀ ਅਲਾਵਲਪੁਰ, ਪੁਲਿਸ ਚੌਕੀ ਜੰਡੂ ਸਿੰਘਾ ,ਪੁਲਸ ਚੌਂਕੀ ਪਚਰੰਗਾ ਆਦਿ ਵਿਖੇ ਚੌਕੀ ਇੰਚਾਰਜ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ । ਇਸ ਸਮੇਂ ਪੁਲਸ ਚੌਂਕੀ ਪਚਰੰਗਾ ਵਿਖੇ ਚੌਕੀ ਇੰਚਾਰਜ ਦੀਆਂ ਸੇਵਾਵਾਂ ਨਿਭਾ ਰਹੇ ਹਨ ।

ਇਲਾਕੇ ਵਿੱਚ ਉਹ ਇੱਕ ਇਮਾਨਦਾਰ ਤੇ ਨਿਧੜਕ ਪੁਲਿਸ ਅਫਸਰ ਵੱਲੋਂ ਜਾਣੇ ਪਛਾਣੇ ਜਾਂਦੇ ਹਨ ।
ਐੱਸਐੱਸਪੀ ਦਿਹਾਤੀ ਜਲੰਧਰ ਨਵਜੋਤ ਸਿੰਘ ਮਾਹਲ ਵੱਲੋਂ ਏਐੱਸਆਈ ਤੋਂ ਤਰੱਕੀ ਮਿਲਣ ਉਪਰੰਤ ਸਬ ਇੰਸਪੈਕਟਰ ਬਣਨ ਤੇ ਸੁਖਜੀਤ ਸਿੰਘ ਬੈਂਸ ਨੂੰ ਤਰੱਕੀ ਦੇ ਸਟਾਰ ਲਗਾਏ ਗਏ । ਪੁਲੀਸ ਮਹਿਕਮੇ ਵਿੱਚ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਸਬੰਧੀ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸਬ ਇੰਸਪੈਕਟਰ ਸੁਖਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ । ਪੁਲਿਸ ਮਹਿਕਮੇ ਵੱਲੋਂ ਜਿੱਥੇ ਵੀ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ । 

Related posts

Leave a Reply