DOABA TIMES LATEST : ਕਿਰਤੀ ਕਿਸਾਨ ਯੂਨੀਅਨ ਵੱਲੋਂ ਫਾਸੀ ਹਮਲਿਆਂ ਵਿਰੋਧੀ ਸੰਘਰਸ਼ ਦੀ ਹਮਾਇਤ ਦਾ ਐਲਾਨ

ਲੰਧਰ – (ਸੰਦੀਪ ਸਿੰਘ ਵਿਰਦੀ BUREAU CHIEF/ ਗੁਰਪ੍ਰੀਤ ਸਿੰਘ  SPL CORRESPONDENT /ਸੁਖਪਾਲ ਸਿੰਘ STAFF REPORTER ) ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਪ੍ਰਧਾਨਗੀ ਹੋਈ । ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 25 ਮਾਰਚ ਨੂੰ ਲੁਧਿਆਣਾ ਵਿਖੇ ਫਾਸੀ ਹਮਲਿਆਂ ਵਿਰੋਧੀ ਜਮਹੂਰੀ ਫਰੰਟ ਵੱਲੋਂ ਹਮਾਇਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਰੈਲੀ ਵਿੱਚ ਸ਼ਾਮਲ ਕਰਵਾਇਆ ਜਾਵੇਗਾ ।
ਇਸ ਸਮੇਂ ਨੋਟ ਕੀਤਾ ਗਿਆ ਕਿ ਸੀ ਏ ਐਨ ਆਰ ਸੀ ਤੇ ਐਨ ਆਰ ਪੀ ਕਿਸਾਨਾਂ ਨੂੰ ਵੱਡੀ ਪੱਧਰ ਤੇ ਪ੍ਰਭਾਵਿਤ ਕਰੇਗਾ । ਲੱਖਾਂ ਕਿਸਾਨ ਦੇਸ਼ ਦੇ ਨਾਗਰਿਕ ਹੋਣ ਦੇ ਸਬੂਤ ਪੇਸ਼ ਕਰਨ ਤੋਂ ਅਸਮਰੱਥ ਹੋ ਜਾਣਗੇ । ਸਮਾਜ ਵਿੱਚ ਅਫਰਾ – ਤਫਰੀ ਫੈਲ ਜਾਵੇਗੀ । ਸੀ ਏ ਏ ਐੱਨ ਆਰ ਸੀ ਅਤੇ ਐਨ ਆਰ ਪੀ ਨੂੰ ਰੱਦ ਕਰਵਾਉਣ ਲਈ ਹੋ ਰਹੀ ਰੈਲੀ ਵਿੱਚ ਕਿਸਾਨਾਂ ਨੂੰ ਵੱਧ ਤੋਂ ਵੱਧ ਜ਼ੋਰ ਨਾਲ ਸ਼ਾਮਲ ਹੋਣਾ ਚਾਹੀਦਾ ਹੈ ।
ਪ੍ਰੈੱਸ ਸਕੱਤਰ ਜੋਗਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਅਸਾਮ ਵਿੱਚ ਉੱਨੀ ਲੱਖ ਲੋਕ ਆਪਣੇ ਨਾਗਰਿਕ ਹੋਣ ਦਾ ਸਬੂਤ ਪੇਸ਼ ਨਹੀਂ ਕਰ ਸਕੇ । ਜਿਸ ਕਾਰਨ ਡੈਟੀਨੇਸ਼ਨ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ । ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਵੱਡੀ ਪੱਧਰ ਤੇ ਕਿਸਾਨਾਂ ਨੂੰ ਪੰਜਾਬ ਭਰ ਵਿੱਚ ਲਾਮਬੰਦ ਕੀਤਾ ਜਾਵੇਗਾ ।
ਇਸ ਸਮੇਂ ਸੂਬਾ ਪ੍ਰਧਾਨ ਮੀਤ ਪ੍ਰਧਾਨ ਹਰਜਿੰਦਰ ਸਿੰਘ, ਦੀਪ ਸਿੰਘ ਵਾਲਾ, ਤਰਲੋਚਨ ਸਿੰਘ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਭੁੱਲਰ , ਅਵਤਾਰ ਸਿੰਘ ਢੇਸੀ, ਅਮਰਜੀਤ ਹਨੀ ਭੁੱਚੋ ਹਾਜ਼ਰ ਸਨ ,

Related posts

Leave a Reply