DOABA TIMES LATEST : ਜਲੰਧਰ ‘ਚ 11ਕਿੱਲੋਗ੍ਰਾਮ ਹੈਰੋਇਨ ਸਮੇਤ 2 ਤਸਕਰ ਕਾਬੂ

ਜਲੰਧਰ – (ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ) ਜਿਲ੍ਹਾ ਜਲੰਧਰ  ਅਧੀਨ ਆਉਂਦੇ ਪੁਲਿਸ ਥਾਣਾ ਫਿਲੋਰ ਦੀ ਪੁਲਿਸ ਨੇ ਨਾਕੇ ਦੋਰਾਨ ਦੁਆਬਾ ਜੌਨ ਦੇ ਏਰੀਆ ਵਿੱਚੋ ਦੋ ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਕੋਲੋ ਗਿਆਰਾਂ ਕਿਲੋਗ੍ਰਾਮ ਹੈਰੋਇੰਨ ਬਰਾਮਦ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 27.02.2020 ਨੂੰ ਐਸ.ਆਈ ਬਖਸ਼ੀਸ਼ ਸਿੰਘ ਸਮੇਤ ਪੁਲਿਸ ਪਾਰਟੀ ਨੇ ਹਾਈਟੈਕ ਨਾਕਾ ਫਿਲੋਰ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ, ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਲੁਧਿਆਣਾ ਸਾਈਡ ਤੋ ਆ ਰਹੀ ਬੱਸ ਨੂੰ ਰੋਕਿਆ ਤਾਂ ਬੱਸ ਵਿੱਚੋ ਦੋ ਮੋਨੇ ਨੋਜਵਾਨ ਉੱਤਰੇ ਅਤੇ ਦੋਨੋ ਨੋਜਵਾਨ ਤੇਜੀ ਨਾਲ ਪਿੱਛੇ ਨੂੰ ਚੱਲ ਪਏ।
ਜੋ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਬੈਗ ਵਾਲੇ ਨੋਜਵਾਨ ਨੇ ਆਪਣਾ ਨਾਮ ਕੁਲਵਿੰਦਰ ਸਿੰਘ ਉਰਫ ਕਿੰਦੀ (ਉਮਰ ਕਰੀਬ 26/27 ਸਾਲ) ਪੁੱਤਰ ਸਰਵਨ ਸਿੰਘ ਵਾਸੀ ਰਾਈਆਵਾਲਾ ਥਾਣਾ ਮੱਖੂ ਜਿਲ੍ਹਾ ਫਿਰੋਜਪੁਰ ਅਤੇ ਦੂਸਰੇ ਨੋਜਵਾਨ ਨੇ ਆਪਣਾ ਨਾਮ ਰਮਨ ਕੁਮਾਰ ਉਰਫ ਰਮਨ (ਉਮਰ ਕਰੀਬ 31 ਸਾਲ) ਪੁੱਤਰ ਰਾਜ ਕੁਮਾਰ ਵਾਸੀ ਬਸਤੀ ਸ਼ੇਖਾ ਵਾਲੀ ਥਾਣਾ ਸਿੱਟੀ ਫਿਰੋਜਪੁਰ ਦੱਸਿਆ। ਇਸੇ ਦੋਰਾਂਨ ਮੋਕਾ ਪਰ ਸ਼੍ਰੀ ਦਵਿੰਦਰ ਅੱਤਰੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸ/ਡ ਫਿਲੋਰ ਨੇ ਪੁੱਜ ਕੇ ਆਪਣੀ ਹਾਜਰੀ ਵਿੱਚ ਐਸ.ਆਈ ਬਖਸ਼ੀਸ਼ ਸਿੰਘ ਦੇ ਪਾਸੋ ਬੈਗ ਦੀ ਤਲਾਸ਼ੀ ਕਰਵਾਈ ਤਾਂ ਬੈਗ ਵਿੱਚੋ 11 ਪੈਕਟ ਹੈਰੋਇੰਨ ਮੋਮੀ ਲਿਫਾਫੇ (ਕੁੱਲ 11 ਕਿਲੋਗ੍ਰਾਮ) ਬ੍ਰਾਮਦ ਹੋਈ।
ਜਿਸ ਦੌਰਾਨ ਦੋਨਾਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈਣ ਕੇ ਮੁਕੱਦਮਾਂ ਨੰਬਰ 49 ਮਿਤੀ 28.02.2020 ਜੁਰਮ 21,29-ਐਨ.ਡੀ.ਪੀ.ਐਸ. ਐਕਟ ਥਾਣਾ ਫਿਲੌਰ ਵਿਖੇ ਦਰਜ ਕੀਤਾ ਗਿਆ ।
ਇੰਸਪੈਕਟਰ ਸੁੱਖਾ ਸਿੰਘ ਮੁੱਖ ਅਫਸਰ ਥਾਣਾ ਫਿਲੋਰ ਨੇ ਤਫਤੀਸ਼ ਅਮਲ ਵਿੱਚ ਲਿਆਦੀ।  ਇੱਥੇ ਇਹ ਜਿਕਰਯੋਗ ਹੈ ਕਿ ਇਨ੍ਹਾਂ ਨੇ ਦੋਰਾਂਨੇ ਮੁੱਢਲੀ ਪੁੱਛਗਿੱਛ ਦੱਸਿਆ ਕਿ ਇਹ ਹੈਰੋਇੰਨ ਉਹ ਸਮਰਾਲਾ ਚੌਂਕ ਲੁਧਿਆਣਾ ਤੋ ਕਿਸੇ ਨਾ-ਮਾਲੂਮ ਵਿਅਕਤੀ ਪਾਸੋ ਲੈ ਕੇ ਆਏ ਸੀ ਤੇ ਅੱਗੇ ਅੰਮ੍ਰਿਤਸਰ ਦੇਣੀ ਸੀ। ਇਸ ਤੋ ਪਹਿਲਾ ਉਹ ਚਾਰ ਵਾਰ ਹੈਰੋਇੰਨ ਦੀ ਖੇਪ ਲੁਧਿਆਣਾ ਬੱਸ ਅੱਡਾ, ਫਿਰੋਜਪੁਰ ਚੌਂਕ ਲੁਧਿਆਣਾ ਤੋ ਪ੍ਰਾਪਤ ਕਰਕੇ ਅੰਮ੍ਰਿਤਸਰ ਏਰੀਆ ਵਿੱਚ ਵੱਖ-ਵੱਖ ਸਮੱਗਲਰਾਂ ਨੂੰ ਦੇ ਚੁੱਕੇ ਹਨ। ਜਿਨ੍ਹਾਂ ਦੇ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾਂ ਹੈ।

Related posts

Leave a Reply