DOABA TIMES LATEST : ਡੀਐਸਪੀ ਜਦਗੀਸ਼ ਰਾਜ ਅੱਤਰੀ ਦੀ ਅਗੁਵਾਈ ਚ ਵਾਈਨ ਕੰਟਰੈਕਟਰ ਦੀ ਕੋਠੀ ਤੇ ਗੋਲੀ ਚਲਾਊਣ ਵਾਲਾ ਦੂਜਾ ਦੋਸ਼ੀ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ

ਹੁਸ਼ਿਆਰਪੁਰ  (ਆਦੇਸ਼ ਪਰਮਿੰਦਰ ਸਿੰਘ) ਮਾਡਲ ਟਾਉੂਨ ਪੁਲਿਸ ਸਟੇਸ਼ਨ ਅਧੀਨ ਆਉਂਦੇ ਵਾਈਨ ਕੰਟਰੈਕਟਰ ਨਰੇਸ਼ ਅਗਰਵਾਲ ਦੀ ਕੋਠੀ ਤੇ 20 ਦਿਸੰਬਰ 2019 ਦੀ ਰਾਤ ਨੂੰ ਹੈਲਮੇਟ ਪਾ ਕੇ ਗੋਲੀ ਚਲਾਊਣ ਵਾਲੇ ਦੋਸ਼ੀਆਂ ਵਿੱਚੋਂ ਇੱਕ ਨੂੰ ਤਾਂ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਪੁਲਿਸ ਨੇ ਦੂਜੇ ਦੋਸ਼ੀ ਰਜਿੰਦਰ ਬੰਗੜ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

 

ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਡੀਐਸਪੀ ਸਿਟੀ ਸ਼੍ਰੀ ਜਗਦੀਸ਼ ਰਾਜ ਅੱਤਰੀ ਤੇ ਗੋਵਿੰਦਰ ਬੰਟੀ SHO ਨੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਰਜਿੰਦਰ ਕੁਮਾਰ ਨੂੰ ਰੇਲਵੇ ਫਾਟਕ ਲਾਗਿÀੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਇਸਦਾ ਦੂਜਾ ਸਾਥੀ ਪਾਰਸ ਨੂੰ ਪਿਛਲੇ ਸਾਲ 26 ਦਿਸੰਬਰ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਅਲਾਵਾ ਉਂੱਨਾ ਦੱਸਿਆ ਕਿ ਇਸ ਕੋਲੋਂ 160 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ ਹੈ।

ਇਸ ਤੋਂ ਅਲਾਵਾ ਡੀਐਸਪੀ ਸਿਟੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਇੱਨਾਂ ਦਾ ਕੰਮ ਸ਼ਹਿਰ ਚ ਦਹਿਸ਼ਤ ਪੈਦਾ ਕਰਕੇ ਲੁੱਟ-ਮਾਰ ਕਰਨਾ ਸੀ ਤੇ ਇੰੱਨਾ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related posts

Leave a Reply