DOABA TIMES LATEST : ਢਾਬਾ ਮਾਲਕ ਤੇ ਜਾਨਲੇਵਾ ਹਮਲਾ ਕਰਕੇ ਵੀਹ ਹਜ਼ਾਰ ਲੁੱਟੇ

* ਇੱਕ ਲੁਟੇਰਾ ਕਾਬੂ ਮੌਕੇ ਤੇ ਇਕੱਤਰ ਲੋਕਾਂ ਨੇ ਕੀਤੀ ਛਿੱਤਰ ਪਰੇਡ
JALANDHAR ()VIIRDI BUREU CHIEF,,,* ਢਾਬਾ ਮਾਲਕ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕੀਤਾ ਗੰਭੀਰ ਜ਼ਖ਼ਮੀ ਜਲੰਧਰ – (ਸੰਦੀਪ ਸਿੰਘ ਵਿਰਦੀ / ਗੁਰਪ੍ਰੀਤ ਸਿੰਘ) ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਰਾਊਵਾਲੀ ਦੇ ਨਜ਼ਦੀਕ ਬੌਬੀ ਢਾਬੇ ਦੇ ਮਾਲਕ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰਕੇ ਉਨ੍ਹਾਂ ਤੋਂ ਹਜ਼ਾਰਾਂ ਰੁਪਏ ਲੁੱਟ ਲਏ ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਢਾਬਾ ਮਾਲਕ ਸੁਖਪਾਲ ਸਿੰਘ ਬੱਬੀ ਸਾਬਕਾ ਸਰਪੰਚ ਕਿਸ਼ਨਪੁਰ ਨੇ ਦੱਸਿਆ ਕਿ ਰਾਤ 10.30 ਵਜੇ ਦੇ ਕਰੀਬ ਦੋ ਨੌਜਵਾਨ ਐਕਟਿਵਾ ਤੇ ਆਏ । ਉਨ੍ਹਾਂ ਦਾਲ ਰੋਟੀ ਪੈਕ ਕਰਨ ਲਈ ਕਿਹਾ । ਮੈਂ ਗੱਲੇ ਦੇ ਕੋਲ ਬੈਠਾ ਪੈਸੇ ਗਿਣ ਰਿਹਾ ਸੀ । ਤਾਂ ਉਨ੍ਹਾਂ ਵਿੱਚੋਂ ਇੰਦੀ ਨਾਂ ਦੇ ਨੌਜਵਾਨ ਨੇ ਤਲਵਾਰ ਕੱਢ ਕੇ ਮੇਰੇ ਸਿਰ ਵਿਚ ਮਾਰੀ । ਮੇਰੇ ਕੋਲੋਂ ਵੀਹ ਹਜ਼ਾਰ ਰੁਪਏ ਖੋਹ ਕੇ ਉਹ ਫਰਾਰ ਹੋਣ ਲੱਗੇ ।

ਮੈਂ ਤੇ ਮੇਰੇ ਸਾਥੀਆਂ ਨੇ ਉਨ੍ਹਾਂ ਨੂੰ ਦੌੜਨ ਲੱਗਿਆਂ ਨੂੰ ਦਬੋਚ ਲਿਆ । ਹਿੰਦੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ । ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਗੋਬਿੰਦ ਸੈਣੀ ਵਾਸੀ ਅਮਨ ਨਗਰ ਜਲੰਧਰ ਦੇ ਤੌਰ ਤੇ ਹੋਈ ਹੈ । ਤੇ ਇਕੱਤਰ ਲੋਕਾਂ ਨੇ ਉਹਦੀ ਛਤਰ ਪਰੇਡ ਕੀਤੀ ਅਤੇ ਸਥਾਨਕ ਮਕਸੂਦਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ । ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਮੌਕੇ ਤੇ ਫਰਾਰ ਹੋ ਗਏ ਨੌਜਵਾਨ ਦੀ ਪਹਿਚਾਣ ਇੰਦੀ ਵਾਸੀ ਪ੍ਰੀਤ ਨਗਰ ਜਲੰਧਰ ਦੇ ਤੌਰ ਤੇ ਹੋਈ ਹੈ ।ਦੋਹਾਂ ਧਿਰਾਂ ਨੂੰ ਕੱਲ੍ਹ ਗੱਲਬਾਤ ਲਈ ਬੁਲਾਇਆ ਗਿਆ ਹੈ ।
ਗੰਭੀਰ ਜ਼ਖ਼ਮੀ ਹਾਲਤ ਵਿੱਚ ਸੁਖਪਾਲ ਸਿੰਘ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ । ਸੁਖਪਾਲ ਸਿੰਘ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ।

Related posts

Leave a Reply