DOABA TIMES Latest : ਪੰਜਾਬ ਦੇ DGP ਵੱਲੋਂ ਦਿੱਤਾ ਗਿਆ ਬਿਆਨ ਦੇਸ਼ ਵਿਰੋਧੀ ਅਤੇ ਨਿੰਦਣਯੋਗ-ਆਪ ਆਗੂ ਬੀਬੀ ਪਰਮਜੀਤ ਕੌਰ

HOSHIARPUR (RAJINDER RAJAN BUREAU CHIEF) ਆਪ ਆਗੂ ਬੀਬੀ ਪਰਮਜੀਤ ਕੌਰ ਪਠਾਨਕੋਟ ਨੇ ਪੰਜਾਬ ਦੇ DGP ਵੱਲੋਂ ਕੋਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਨਾਨਕ ਨਾਮ #ਲੇਵਾ ਸੰਗਤ ਲਈ ਦਿੱਤਾ ਵਿਵਾਦਗ੍ਰਸਤ ਬਿਆਨ ਦੀ ਕਰੜੇ ਸ਼ਬਦਾਂ ਚ ਨਿੰਦਿਆਂ ਕਰਦਿਆਂ ਹੋਇਆਂ ਕਿਹਾ ਕਿ ਦਿੱਤਾ ਗਿਆ ਬਿਆਨ ਦੇਸ਼ ਵਿਰੋਧੀ ਅਤੇ ਨਿੰਦਣਯੋਗ ਹੈ ਜੋ ਦੇਸ਼ ਦੀ ਆਪਸੀ ਏਕਤਾ ਅਤੇ ਅਖੰਡਤਾ ਦੇ ਨਾਲ-ਨਾਲ ਭਾਈਚਾਰਕ ਸਾਂਝ ਲਈ ਵੀ ਖ਼ਤਰਾ ਹੈ।

 

ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਜੀ ਨੂੰ ਬੇਨਤੀ ਹੈ ਕਿ ਆਪਣੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਖੁਸ਼ਹਾਲੀ ਲਈ DGP ਦਿਨਕਰ ਗੁਪਤਾ ਨੂੰ #ਬਰਖ਼ਾਸਤ ਕੀਤਾ ਜਾਵੇ ਜਿਸ ਦੀ ਮੰਗ ਕੱਲ੍ਹ ਵਿਧਾਨ ਸਭਾ ਦੇ ਬਾਹਰ ਧਰਨਾ ਲਗਾ ਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕੀਤੀ ਹੈ।ਅਸੀਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦੀ ਸ਼ਾਂਤੀ ਲਈ ਪੰਜਾਬ ਦੇ ਭਲੇ ਲਈ ਜਰੂਰ ਕਾਰਵਾਈ ਕੀਤੀ ਜਾਵੇ।

Related posts

Leave a Reply