DOABA TIMES LATEST : ਬਟਾਲਾ ਸ਼ਹਿਰ ਵਿਖੇ 9 ਤੋਂ 11 ਮਾਰਚ ਤੱਕ ਹੋਣ ਵਾਲਾ ਜ਼ਿਲ੍ਹਾ ਉੱਦਮ ਸਮਾਗਮ ਅਗਲੇ ਹੁਕਮਾਂ ਤੱਕ ਰੱਦ – ਐੱਸ.ਡੀ.ਐੱਮ. ਬਟਾਲਾ

ਬਟਾਲਾ ਸ਼ਹਿਰ ਵਿਖੇ 9 ਤੋਂ 11 ਮਾਰਚ ਤੱਕ ਹੋਣ ਵਾਲਾ ਜ਼ਿਲ੍ਹਾ ਉੱਦਮ ਸਮਾਗਮ ਅਗਲੇ ਹੁਕਮਾਂ ਤੱਕ ਰੱਦ – ਐੱਸ.ਡੀ.ਐੱਮ. ਬਟਾਲਾ
ਬਟਾਲਾ, 7 ਮਾਰਚ (  ਅਵਿਨਾਸ਼, ਸੰਜੀਵ ਨਈਅਰ  )- ਪੰਜਾਬ ਸਰਕਾਰ ਵਲੋਂ ਬਟਾਲਾ ਸ਼ਹਿਰ ਵਿਖੇ 9 ਤੋਂ 11 ਮਾਰਚ ਤੱਕ ਕਰਾਇਆ ਜਾਣ ਵਾਲਾ ਜ਼ਿਲ੍ਹਾ ਉੱਦਮ ਸਮਾਗਮ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਵਿਖੇ ਹੋਣ ਵਾਲਾ ਜ਼ਿਲ੍ਹਾ ਉੱਦਮ ਸਮਾਗਮ ਕਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਰੱਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਅਹਿਤਿਆਤ ਵਜੋਂ ਜਨਤਕ ਇਕੱਠ ਕਰਨ ਉੱਪਰ ਰੋਕ ਲਗਾਈ ਗਈ ਹੈ ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਉੱਦਮ ਸਮਾਗਮ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
    

Related posts

Leave a Reply