DOABA TIMES LATEST : ਮਹੀਨਾ ਮਾਰਚ-2020 ਦੌਰਾਨ ਲਗਾਏ ਜਾਣ ਵਾਲੇ ਪੰਜਾਬ ਪਲੇਸਮੈਂਟ ਕੈਂਪ ਅਗਲੇ ਹੁਕਮਾਂ ਤੱਕ ਮੁਲਤਵੀ

ਮਹੀਨਾ ਮਾਰਚ-2020 ਦੌਰਾਨ ਲਗਾਏ ਜਾਣ ਵਾਲੇ ਪੰਜਾਬ ਪਲੇਸਮੈਂਟ ਕੈਂਪ ਅਗਲੇ ਹੁਕਮਾਂ ਤੱਕ ਮੁਲਤਵੀ
ਪਠਾਨਕੋਟ: 9 ਮਾਰਚ 2020  (RAJINDER RAJN BUREAU ) ਪੰਜਾਬ ਸਰਕਾਰ  ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸੂਬੇ ਵਿੱੱਚ ਮਿਤੀ 12 ਅਤੇ 13 ਮਾਰਚ ਨੂੰ ਅੰਮ੍ਰਿਤਸਰ ਗਰੁੱਪ ਆਫ ਕਾਲਜ, ਮਿਤੀ 17-18 ਮਾਰਚ  ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ, ਮਿਤੀ 19-20 ਮਾਰਚ ਨੂੰ ਐਮ.ਆਰ.ਐਸ ਪੀ.ਟੀ.ਯੂ ਬਠਿੰਡਾ, ਮਿਤੀ 23-24 ਮਾਰਚ ਨੂੰ ਸਰਕਾਰੀ ਕਾਲਜ ਫੇਜ-6 ਮੁਹਾਲੀ, ਐਨ.ਆਈ.ਪੀ.ਈ,ਆਰ ਮੁਹਾਲੀ, ਆਈ.ਐਸ.ਬੀ ਸੈਕਟਰ-81 ਮੁਹਾਲੀ, ਚੰਡੀਗੜ• ਗਰੱੁੱਪ ਆਫ ਕਾਲਜ ਲਾਂਧੜਾ ਮੁਹਾਲੀ ਅਤੇ ਮਿਤੀ 23-24 ਮਾਰਚ ਨੂੰ ਰਿਆਤ ਗਰੁੱਪ ਆਫ ਇੰਸਟੀਚਿਊਟ, ਚੰਡੀਗੜ• ਜਲੰਧਰ ਕੌਮੀ ਮਾਰਗ ਵਿਖੇ ਪਲੇਸਮੈਂਟ ਮੇਲੇ ਲਗਾਏ ਜਾਣੇ ਸਨ ਜੋ ਕਿ ਕਰੋਨਾ ਵਾਈਰਸ ਦੇ ਕੁੱਝ ਕੇਸ ਪੰਜਾਬ ਵਿੱਚ ਆਉਣ ਕਾਰਣ ਪਲੇਸਮੈਂਟ ਮੇਲੇ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੇਲ ਸਿੰਘ, ਜ਼ਿਲ•ਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਪਠਾਨਕੋਟ ਵਲੋਂ ਦੱਸਿਆ ਗਿਆ ਹੈ ਕਿ ਕਰੋਨਾ ਵਾਈਰਸ ਤੋਂ ਬਚਾਅ ਦੇ ਮੱਦੇਨਜਰ ਪੰਜਾਬ ਸਰਕਾਰ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਪਲੇਸਮੈਂਟ ਕੈਂਪ ਹਾਲ ਦੀ ਘੜੀ ਮੁਲਤਵੀ ਕਰ ਦਿੱਤੇ ਜਾਣ।

  

Related posts

Leave a Reply