DOABA TIMES LATEST : ਸਹਿਕਾਰੀ ਖੰਡ ਮਿੱਲ ਭੋਗਪੁਰ ਵਲੋਂ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਅਦਾ ਨਾ ਕਰਨ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ

 ਪੰਜਾਬ ਦੇ ਲੋਕ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ – ਟੀਨੂੰ

ਜਲੰਧਰ – (ਸੰਦੀਪ ਸਿੰਘ ਵਿਰਦੀ BUREU CHIEF / ਗੁਰਪ੍ਰੀਤ ਸਿੰਘ  SPL CORRESPONENT ਅੱਜ ਹਲਕਾ ਆਦਮਪੁਰ ਅਧੀਨ ਆਉਦੀ ਭੋਗਪੁਰ ਖੰਡ ਮਿੱਲ ਦੇ ਮੇਨ ਗੇਟ ਅੱਗੇ ਹਲਕਾ ਆਦਮਪੁਰ ਦੇ ਵਿਧਾਇਕ ਸ਼੍ਰੀ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਸਹਿਕਾਰੀ ਖੰਡ ਮਿੱਲ ਭੋਗਪੁਰ ਵਲੋਂ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਲੱਗ ਭੱਗ 22 ਕਰੋੜ ਰੁਪਏ ਨਾ ਅਦਾ ਕਰਨ ਅਤੇ ਪੂਰੇ ਪੰਜਾਬ ਵਿਚ 300ਕਰੋੜ ਦੇ ਕਰੀਬ ਕਿਸਾਨਾਂ ਨੂੰ ਨਾ ਅਦਾ ਕਰਨ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ

ਸ੍ਰੀ ਟੀਨੂੰ ਨੇ ਕਿਹਾ ਕਿ ਜਿਨ੍ਹਾਂ ਚਿਰ ਸਰਕਾਰ ਕਿਸਾਨਾਂ ਬਕਾਇਆ ਰਾਸ਼ੀ ਨਹੀਂ ਦਵਾਉਂਦੀ ੳੁਨ੍ਹਾਂ ਚਿਰ ਪੰਜਾਬ ਅੰਦਰ ਖੰਡ ਮਿੱਲਾਂ ਦੇ ਘਿਰਾਓ ਜਾਰੀ ਰਹੇਗਾ।ਇਸ ਧਰਨੇ ਵਿਚ ਸ਼੍ਰੀ ਪਵਨ ਕੁਮਾਰ ਟੀਨੂੰ ਤੋਂ ਇਲਾਵਾ ਵਿਧਾਇਕ ਸ ਗੁਰਪ੍ਰਤਾਪ ਸਿੰਘ ਵਡਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ,ਹੇਠ ਸੱਤਪਾਲ ਮੱਲ ਹਲਕਾ ਇੰਚਾਰਜ ਕਰਤਾਰਪੁਰ, ਜਥੇਦਾਰ ਗੁਰਜਿੰਦਰ ਸਿੰਘ ਭਤੀਜਾ, ਸ ਰਣਜੀਤ ਸਿੰਘ ਕਾਹਲੋ ਐਸ ਜੀ ਪੀ ਸੀ ਮੈਂਬਰ, ਤਜਿੰਦਰ ਸਿੰਘ ਨਿੱਝਰ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਸੁਰਿੰਦਰ ਸਿੰਘ ਸ਼ਿੰਦਾ ਬਲਾਕ ਸੰਮਤੀ ਮੈਂਬਰ ਨਿਜ਼ਾਮੁਦੀਨ ਪੁਰ, ਜੱਸਾ ਸੰਘਵਾਲ,ਹਰਬੁਲਿਦਰ ਸਿੰਘ ਬੋਲੀਨਾ, ਗੁਰਦੀਪ ਸਿੰਘ ਲਾਂਧੜਾ, ਅਮਿ੍ਤਪਾਲ ਸਿੰਘ ਖਰਲ ਕਲਾਂ, ਗੁਰਪ੍ਰੀਤ ਸਿੰਘ ਅਟਵਾਲ, ਪਰਮਜੀਤ ਕੁਮਾਰ ਪੰਮਾ,ਦੀਪਕ ਸੌਂਧੀ, ਅਮਰਜੀਤ ਸਿੰਘ ਲੜੋਆ ਨੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕੀਤਾ।

Related posts

Leave a Reply