DOABA TIMES LATEST : 25 – 30 ਬੱਚੇ ਆਪਣੇ ਮਾਪਿਆਂ ਨਾਲ ਭੀਖ ਮੰਗਣ ਚਲੇ ਜਾਂਦੇ, ਟਾਸਕ ਫੋਰਸ ਕਮੇਟੀ ਵੱਲੋਂ ਛਾਪੇਮਾਰੀ

ਬਟਾਲਾ  (ਸੰਜੀਵ, ਸ਼ਰਮਾ)
ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਡੀਸੀ ਗਠਿਤ ਟਾਸਕਫੋਰਸ ਕਮੇਟੀ ਬਟਾਲਾ ਜ਼ਿਲ੍ਹਾ ਵਿਖੇ ਵੱਖ – ਵੱਖ ਸਥਾਨਾਂ ‘ ਤੇ ਛਾਪੇਮਾਰੀ ਕੀਤੀ । ਇਸ ਕਮੇਟੀ ‘ ਚ ਜ਼ਿਲ੍ਹਾ ਬਾਲ ਭਲਾਈ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਭਜਨਦਾਸ ਵੱਲੋਂ ਮੈਂਬਰ ਕੰਚਨਬਾਲਾ , ਲਵਲੀ ਖੰਨਾ ਅਤੇ ਬਾਲ ਸੁਰੱਖਿਆ ਅਧਿਕਾਰੀ ਨੇਹਾ ਨਈਅਰ ਵੱਲੋਂ ਸੋਸ਼ਲ ਵਰਕਰ ਸੁਖਵਿਦੰਰ ਕੌਰ , ਰਮਨਪ੍ਰੀਤ ਕੌਰ ਸੰਯੁਕਤ ਰੂਪ ਵਿਚ ਛਾਪੇਮਾਰੀ ਕਰਨ ਲਈ ਸਵੇਰੇ ਬੀਕੋ ਬਸਤੀ ਪਹੁੰਚੇ ।
ਜਿਸ ਵਿਚ ਸਿਵਲ ਲਾਈਨ ਐੱਸਐੱਚਓ ਮੁਖਤਿਆਰ ਸਿੰਘ , ਐੱਸਐੱਚਓ ਸਿਟੀ ਸੁਖਵਿੰਦਰ ਸਿੰਘ ਅਤੇ ਸਬ ਇੰਸਪੈਕਟਰ ਨਵਜੀਤ ਕੌਰ ਵੱਲੋਂ ਪੀਸੀਆਰ ਲੇਡੀਜ਼ ਅਤੇ ਐਂਨਟਸ ਟੀਮਾਂ ਭੇਜੀਆਂ ਗਈਆਂ । ਚੈਕਿੰਗ ਦੋਰਾਨ ਬੀਕੋ ਖੰਨਾ ਬਸਤੀ ਵਿਚ ਚਲਦੇ ਸਕੂਲਾਂ ਵਿਚ ਜਾਣ ’ ਤੇ ਵੱਲੋਂ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਵਿਚ 40 ਸਮਝਾਇਆ ਬੱਚੇ ਰਜਿਸਟਰ ਹੋਏ ਨੇ ਪਰ ਮੌਕੇ ‘ ਤੇ ਉੱਥੇ ਮੰਗਵਾਉਣਾ 10 – 12 ਸਕੂਲੀ ਬੱਚੇ ਹੀ ਪਾਏ ਗਈ ।
ਪੁੱਛਣ ‘ ਤੇ ਪਤਾ ਲੱਗਾ ਕਿ ਬਾਕੀ ਲਗਭਗ 25 – 30 ਬੱਚੇ ਆਪਣੇ ਮਾਪਿਆਂ ਨਾਲ ਭੀਖ ਮੰਗਣ ਚਲੇ ਜਾਂਦੇ ਹਨ । ਬੱਚਿਆਂ ਦੇ ਜੋ ਮਾਪੇ ਉੱਥੇ ਮੌਜੂਦ ਸਨ , ਉਨ੍ਹਾਂ ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਵੱਲੋਂ ਕੰਚਨ ਬਾਲਾ ਅਤੇ ਲਵਲੀ ਖੰਨਾ ਨੇ ਅਤੇ ਬਾਲ ਸੁਰੱਖਿਆ ਦਫ਼ਤਰ ਵੱਲੋਂ ਰਮਨਪ੍ਰੀਤ ਅਤੇ ਸੁਖਵਿੰਦਰ ਕੌਰ ਨੇ ਸਮਝਾਇਆ ਕਿ ਬਾਲ ਬਾਲੜੀਆਂ ਨੂੰ ਭੀਖ ਮੰਗਵਾਉਣਾ ਅਤੇ ਮਜ਼ਦੂਰੀ ਕਰਵਾਉਣਾ ਕਾਨੂੰਨੀ ਜੁਰਮ ਹੈ । ਇਸ ਨੂੰ ਰੋਕਿਆ ਜਾਵੇ ਨਹੀਂ ਤਾਂ ਅਗਲੀ ਵਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਹ ਛਾਪੇਮਾਰੀਆਂ ਬਟਾਲਾ ਬੱਸ ਸਟੈਂਡ , ਵਿਸ਼ਾਲ ਮੈਗਾਮਾਰਟ ਕੰਸੀਲ ਪੁਲ ਜਲੰਧਰ ਰੋਡ , ਸ਼ੁਭਾਸ਼ ਪਾਰਕ ਤੇ ਕਾਦੀਆਂ ਚੰਗੀ ਵਿਖੇ ਕੀਤੀਆਂ ਗਈਆਂ । ਜਿਸ ‘ ਚ ਬਹੁਤ ਸਾਰੇ ਨਾਬਾਲਿਗ ਬੱਚੇ ਭੀਖ ਮੰਗਦੇ , ਕੁਝ ਬੂਟ ਪਾਲਿਸ਼ ਕਰਦੇ ਪਾਏ ਗਏ । ਕਾਬੂ ਆਏ ਬੱਚਿਆਂ ਨੂੰ ਬਾਲ ਸੁਰੱਖਿਆ ਯੂਨਿਟ ਦੀ ਟੀਮ ਅਤੇ ਪੁਲਿਸ ਨੇ ਬਾਲ ਭਲਾਈ ਕਮੇਟੀ ਵੱਲੋਂ ਪਹੁੰਚੇ ਕੰਚਨ ਬਾਲਾ ਅਤੇ ਲਵਲੀ ਖੰਨਾ ਸਾਹਮਣੇ ਪੇਸ਼ ਕੀਤਾ ਗਿਆ ।

Related posts

Leave a Reply