DOABA TIMES LATEST : 6 ਕਿਲੋ ਭੁੱਕੀ ਚੂਰਾ ਪੋਸਤ, 5 ਗ੍ਰਾਮ ਹੈਰੋਇਨ ਬ੍ਰਾਮਦ

6 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ
ਗੁਰਦਾਸਪੁਰ 2 ਮਾਰਚ ( ਅਸ਼ਵਨੀ ) :- 6 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਕਰਨ ਬਾਰੇ ਸਮਾਚਾਰ ਹਾਸਲ ਹੋਇਆ ਹੈ ਏ ਐਸ ਆਈ ਸੁਭਾਸ ਲਾਲ ਨੇ ਦਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਪੁੱਲ ਸੇਮ ਨਹਿਰ ਪਿੰਡ ਮੁੰਨਣ ਮੌਜੂਦ ਸੀ ਕਿ ਇਕ ਟਰੱਕ ਨੰਬਰ ਆਰ ਜੇ-23-ਜੀ ਏ-3988 ਜਿਸਦਾ ਡਰਾਇਵਰ ਪੁਲਿਸ ਪਾਰਟੀ ਨੂੰ ਵੇਖ ਕੇ ਕ੍ਰੀਬ ਸੌ ਮੀਟਰ ਦੀ ਦੂਰੀ ਤੇ ਰੋਕ ਕੇ ਗੰਨਾ ਖੇਤ ਵਿੱਚ ਭੱਜ ਗਿਆ ਜਿਸਤੇ ਏ ਐਸ ਆਈ ਰੰਜੀਵ ਕੁਮਾਰ ਨੂੰ ਮੋਕਾ ਤੇ ਪੁੱਜ ਕੇ ਕਾਰਵਾਈ ਅਮਲ ਵਿੱਚ ਲਿਆਉਣ ਲਈ ਸੂਚਨਾ ਦਿੱਤੀ ਏ ਐਸ ਆਈ ਰਜੀਵ ਕੁਮਾਰ ਨੇ ਮੌਕਾ ਉਪਰ ਪੁੱਜ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜੋ ਉਕਤ ਟਰੱਕ ਦੇ ਟੂਲ ਬੋਕਸ ਵਿੱਚੋਂ ਇਕ ਚਿੱਟੇ ਰੰਗ ਦੀ ਬੋਰੀ ਪਲਾਸਟਿਕ ਵਿੱਚੋਂ 6 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ ਟਰੱਕ ਡਰਾਇਵਰ ਜਿਸ ਦਾ ਨਾਮ ਜਗਤਾਰ ਸਿੰਘ ਪੁੱਤਰ ਤਰਲੋਕ ਸਿੰਘ ਹੈ ਮੋਕਾ ਤੋ ਫਰਾਰ ਹੋ ਗਿਆ ਪੁਲਿਸ ਵਲੋ ਮਾਮਲਾ ਦਰਜ ਕਰਕੇ ੳੱਗੇ ਕਾਰਵਾਈ ਕੀਤੀ ਜਾ ਰਹੀ ਹੈ ਦੋਸੀ ਗ੍ਰਿਫਤਾਰ ਕਰਨਾ ਬਾਕੀ ਹੈ

 

5 ਗ੍ਰਾਮ ਹੈਰੋਇਨ ਸਮੇਤ ਇਕ ਗ੍ਰਿਫਤਾਰ ਕੀਤਾ
ਗੁਰਦਾਸਪੁਰ 2 ਮਾਰਚ ( ਅਸ਼ਵਨੀ ) :-ਪੁਲਿਸ ਸਟੇਸ਼ਨ ਤਿਬੜ ਦੀ ਪੁਲਿਸ ਵਲੋ 5 ਗ੍ਰਾਮ ਹੈਰੋਇਨ ਸਮੇਤ ਇਕ ਨੂੰ ਗ੍ਰਿਫਤਾਰ ਕਰਨ ਸਬੰਧੀ ਸਮਾਚਾਰ ਹਾਸਲ ਹੋਇਆ ਹੈ ਏ ਐਸ ਆਈ ਕਸਮੀਰ ਸਿੰਘ ਨੇ ਦਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਪੁੱਲ ਸੂਆ ਬਾਜੇਚੱਕ ਪਰ ਮੌਜੂਦ ਸੀ ਤਾਂ ਇਕ ਮੋਨਾ ਨੋਜਵਾਨ ਪਿੰਡ ਬਾਜੇਚੱਕ ਸਾਈਡ ਤੋਂ ਪੱਕੀ ਸੜਕੇ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਜੱਕਦਮ ਘਬਰਾ ਕੇ ਪਿੱਛੇ ਮੁੜਨ ਲੱਗਾ ਅਤੇ ਆਪਣੇ ਪਜਾਮੇ ਦੀ ਸੱਜੀ ਜੇਬ ਵਿੱਚੋਂ ਇਕ ਲਿਫਾਫਾ ਕੱਢ ਕੇ ਜਮੀਨ ਪਰ ਸੁੱਟ ਦਿੱਤਾ ਜਿਸ ਵਿੱਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਕਰਕੇ ਥਾਣੇ ਇਤਲਾਹ ਦਿੱਤੀ ਗਈ ਜਿਸਤੇ ਮੌਕਾ ਉਪਰ ਏ ਐਸ ਆਈ ਪ੍ਰਲਾਦ ਸਿੰਘ ਨੇ ਕਾਰਵਾਈ ਅਮਲ ਵਿੱਚ ਲਿਆਂਦੀ ਤੇ ਦੋਸ਼ੀ ਲੱਕੀ ਪੁੱਤਰ ਬਿੱਲਾ ਮਸੀਹ ਵਾਸੀ ਅੋਜਲਾ ਕਲੋਨੀ ਨੂੰ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ।

Related posts

Leave a Reply