DOABA TIMES LATEST : ਚੋਰ ਗਰੋਹ ਦੇ ਦੋ ਮੈਂਬਰ ਕਾਬੂ ,ਦੋ ਫਰਾਰ  -ਦੋ ਵਾਸ਼ਿੰਗ ਮਸ਼ੀਨਾਂ, ਤਿੰਨ ਏ ਸੀ ,ਇੱਕ ਐਲਈਡੀ, ਚਾਰ ਅੰਡਰ ਕੰਪ੍ਰੈਸ਼ਰ ਬਰਾਮਦ -ਬਲਕਾਰ ਸਿੰਘ ਡੀ. ਸੀ. ਪੀ.

ਚੋਰ ਗਰੋਹ ਦੇ ਦੋ ਮੈਂਬਰ ਕਾਬੂ ,ਦੋ ਫਰਾਰ  -ਦੋ ਵਾਸ਼ਿੰਗ ਮਸ਼ੀਨਾਂ, ਤਿੰਨ ਏ ਸੀ ,ਇੱਕ ਐਲਈਡੀ, ਚਾਰ ਅੰਡਰ ਕੰਪ੍ਰੈਸ਼ਰ ਬਰਾਮਦ 

ਜਲੰਧਰ- (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) –  ਬਲਕਾਰ ਸਿੰਘ ਡੀ ਸੀ ਪੀ ਲਾਅ ਐਂਡ ਆਰਡਰ ਜਲੰਧਰ  ਨੇ ਦੱਸਿਆ ਕਿ ਗੁਰਮੀਤ ਸਿੰਘ ਏ ਡੀ ਸੀ ਪੀ ਕ੍ਰਾਈਮ , ਹਰਸਿਮਰਤ ਸਿੰਘ ਏਸੀਪੀ ਸੈਂਟਰਲ , ਰਛਪਾਲ ਸਿੰਘ ਸਿੱਧੂ ਏਸੀਪੀ ਸੈਂਟਰਲ , ਮੁੱਖ ਥਾਣਾ ਅਫ਼ਸਰ ਚਾਰ ਸਮੇਤ ਪੁਲਸ ਪਾਰਟੀ ਨੂੰ ਭਾਰੀ ਸਫਲਤਾ ਚੋਰਾਂ ਨੂੰ ਫੜਨ ਵਿੱਚ ਪ੍ਰਾਪਤ ਹੋਈ ਹੈ ।
ਚੇਤਨ ਕੁਮਾਰ ਪੁੱਤਰ ਆਸ਼ੂ ਕੁਮਾਰ ਵਾਸੀ ਨਿਊ ਜਵਾਹਰ ਨਗਰ ਜਲੰਧਰ ਨੇ ਏਐੱਸਆਈ ਜਗਤਾਰ ਸਿੰਘ ਨੂੰ ਦੱਸਿਆ ਕਿ ਉਸਦੀ ਫਰਮ ਜਾਨਕੀ ਸਨ ਨਿਊ ਜਵਾਹਰ ਨਗਰ ਜਲੰਧਰ ਵਿਖੇ ਸਥਿੱਤ ਹੈ । ਜਿਸ ਵਿਚ ਇਲੈਕਟਰੀਕਲ ਸਾਮਾਨ ਜਿਵੇਂ ਕਿ ਵਾਸ਼ਿੰਗ ਮਸ਼ੀਨ, ਐਲ ਡੀ, ਮਾਈਕ੍ਰੋਵੇਵ, ਮੋਬਾਈਲ ਫੋਨ ਆਦਿ ਦਾ ਸਾਮਾਨ ਪਿਆ ਹੈ ।ਉਸ ਨੇ ਆਪਣੀ ਫਾਰਮ ਤੇ ਜਾ ਕੇ ਦੇਖਿਆ ਤਾਂ ਪਿਛਲੇ ਪਾਸੇ ਦੇ ਤਾਲੇ ਟੁੱਟੇ ਹੋਏ ਸਨ।
ਚੋਰਾਂ ਨੇ  ਏ ਸੀ, ਵਾਸ਼ਿੰਗ ਮਸ਼ੀਨਾਂ, ਐਲਈਡੀ ਵਗੈਰਾ  ਜੋ ਕਿ ਅਣਪਛਾਤੇ ਵਿਅਕਤੀਆਂ ਵੱਲੋਂ  ਚੋਰੀ ਕਰਕੇ ਲੈ ਗਏ। ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਨੇ ਚੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ । ਪੁੱਛ ਗਿੱਛ  ਦੌਰਾਨ ਦੋਸ਼ੀ ਰਾਜੂ ਪ੍ਰਸਾਦ ਪੁੱਤਰ ਰਾਜਿੰਦਰ ਭਗਤ ਵਾਸੀ ਸੰਤੋਸ਼ੀ ਨਗਰ ਜਲੰਧਰ ਅਤੇ ਗਣੇਸ਼ ਪੁਰਬ ਬੱਕਰਾ ਪੁੱਤਰ ਬਬਲੂ ਵਾਸੀ ਸੰਤੋਸ਼ੀ ਨਗਰ ਜਲੰਧਰ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ।
ਦੋਸ਼ੀਆਂ ਕੋਲੋਂ ਦੋ ਵਾਸ਼ਿੰਗ ਮਸ਼ੀਨਾਂ, ਤਿੰਨ ਏ ਸੀ, ਇੱਕ ਰਿਕਸ਼ਾ ਰੇਹੜੀ ਅਤੇ ਦੂਸਰੇ ਦੋਸ਼ੀ ਕੋਲੋਂ ਇੱਕ ਐਲਈਡੀ ਮਾਰਕਾ ਸੈਮਸੰਗ ਬਰਾਮਦ ਕੀਤੀਆਂ ਗਈਆਂ ।ਉਕਤ ਦੋਸ਼ੀਆਂ ਨੇ ਮੰਨਿਆ ਕਿ ਸੋਨੂੰ ਪੁੱਤਰ ਸ਼ੰਕਰ ਅਤੇ ਪ੍ਰਕਾਸ਼ ਦੋਵੇਂ ਵਾਸੀ ਸੰਤੋਸ਼ੀ ਨਗਰ ਜਲੰਧਰ ਜੋ ਕਿ ਉਨ੍ਹਾਂ ਦੇ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ।ਪੁਲਸ ਵੱਲੋਂ ਉਕਤ ਦੋਵਾਂ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ ।ਫਰਾਰ ਦੋਸ਼ੀਆਂ ਦੇ ਘਰੋਂ ਤਿੰਨ ਐਲਈਡੀ ਕਾਰ ਆਊਟਡੋਰ ਕੌਰ ਐਸਿਡ ਇੱਕ ਵਿੰਡੋ ਏ ਸੀ ਬਰਾਮਦ ਵੀ ਕੀਤੀਆਂ ਗਈਆਂ ।

Related posts

Leave a Reply