DOABA TIMES LATEST : ਨੋ ਸਮੋਕਿੰਗ ਏਰੀਆ ਮੇਨ ਗੇਟ ਤੇ ਲਿਖਿਆ ਨਾ ਹੋਣ ਕਾਰਨ ਸਰਕਾਰੀ ਮਿਡਲ ਸਕੂਲ ਅਤੇ ਥੋਮਸ ਸੀਨੀਅਰ ਸੈਕੰਡਰੀ ਸਕੂਲ  ਪਠਾਨਕੋਟ ਦੇ ਵਾਰਨਿੰਗ ਚਲਾਨ ਕੱਟੇ

ਪਠਾਨਕੋਟ 13 ਫਰਵਰੀ (ਰਜਿੰਦਰ ਰਾਜਨ, ਅਵਿਨਾਸ਼) ਅੱਜ ਸਿਵਲ ਸਰਜਨ ਡਾਕਟਰ ਵਿਨੋਦ ਸਰੀਨ ਅਤੇ ਪ੍ਰੋਗਰਾਮ ਅਫਸਰ ਡਾਕਟਰ ਬੱਲ ਦੇ ਨਿਰਦੇਸ਼ ਤੇ ਜ਼ਿਲਾ ਐਂਟੀ ਤੰਬਾਕੂ ਟੀਮ ਵੱਲੋਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਅਤੇ ਥੋਮਸ ਸੀਨੀਅਰ ਸੈਕੰਡਰੀ ਸਕੂਲ ਮਿਸ਼ਨ ਰੋਡ ਪਠਾਨਕੋਟ ਦੇ ਵਾਰਨਿੰਗ ਚਲਾਨ ਕੱਟੇ ਗਏ ਕਿਉਂਕਿ ਇਹਨਾਂ ਦੇ ਮੇਨ ਗੇਟ ਦੇ ਬਾਹਰ ਦੀਵਾਰ ਤੇ ਨੋ ਸਮੋਕਿੰਗ ਏਰੀਆ ਨਹੀਂ ਲਿਖਿਆ ਸੀ।‌
ਟੀਮ ਵੱਲੋਂ ਐਵਲਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਥੋਮਸ ਸੀਨੀਅਰ ਸੈਕੰਡਰੀ ਸਕੂਲ ਅਤੇ ਲੇਬਰ ਸ਼ੈੱਡ ਗਾਂਧੀ ਚੋਂਕ ਵਿੱਚ ਤੰਬਾਕੂ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਧਾਰਾ ਬਾਰੇ ਜਾਣਕਾਰੀ ਦਿੱਤੀ ਹੈ ਲਗਵਾਈਆਂ ਗਈਆਂ। ਜਿਸ ਵਿਚ ਕੋਟਪਾ ਐਕਟ 2003ਅ ਨੁਸਾਰ ਕੀ ਧਾਰਾ ਹਨ ਅਤੇ ਉਲੰਘਣ ਕਰਨ ਅਤੇ ਜੁਰਮਾਨਾ ਅਤੇ ਇਸ ਨਾਲ ਕੀ ਨੁਕਸਾਨ ਹੁੰਦੇ ਹਨ। ਜਿਵੇਂ ਧਾਰਾ4  ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ200 ਰੁਪਏ, ਧਾਰਾ 5 ਸਿਗਰਟ ਅਤੇ ਹੋਰ ਹੋਰ ਤੰਬਾਕੂ ਉਤਪਾਦਾਂ ਦੀ ਨੁਮਾਇਸ਼ ਤੇ ਰੋਕ ਪਹਿਲੀ ਵਾਰ 1000 ਅਤੇ 2 ਸਾਲ ਦੀ ਸਜ਼ਾ ਦੂਜੀ ਵਾਰ 5000 ਰੁਪਏ ਜੁਰਮਾਨਾ ਅਤੇ 5 ਸਾਲ ਸਜ਼ਾ। ਧਾਰਾ 6(A) 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਵੇਚਣ ਤੇ ਪਾਬੰਦੀ, ਕੋਟਪਾ ਐਕਟ ਦੇ ਤਹਿਤ ਵਾਰਨਿੰਗ ਸਾਈਨ ਬੋਰਡ ਨਾ ਲੱਗਣ ਤੇ 200 ਰੁਪਏ। ਧਾਰਾ 6B ਕਿਸੇ ਵੀ ਵਿਦਿਅਕ ਸੰਸਥਾ ਦੀ ਬਾਹਰਲੀ ਦੀਵਾਰ ਤੋਂ 100 ਗਜ਼ ਦੇ ਘੇਰੇ ਅੰਦਰ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਸੇਵਨ ਤੇ ਰੋਕ ਉਲੰਘਣਾ ਕਰਨ ਤੇ 200 ਰੁਪਏ ਜੁਰਮਾਨਾ। ਤੰਬਾਕੂ ਨਾਲ ਕੲੀ ਤਰ੍ਹਾਂ ਦੀਆਂ ਘਾਤਕ ਬੀਮਾਰੀਆਂ ਹੁੰਦੀਆਂ ਹਨ ਜਿਵੇਂ ਕਿ ਦੰਦਾਂ ਦਾ ਸੜਨਾ,ਪੇਟ ਦਾ ਅਲਸਰ, ਫੇਫੜਿਆਂ ਦਾ ਕੈਂਸਰ, ਮੂੰਹ ਦਾ ਕੈਂਸਰ,ਚਿੱਟਾ ਮੋਤੀਆ ਅਤੇ ਸ਼ੁਕਰਾਣੂਆਂ ਦਾ ਘੱਟਣਾ ਆਦਿ।
ਸ ਦੋਰਾਨ ਟੀਮ ਨੇ ਕੋਟਪਾ ਐਕਟ ਦੀ ਉਲੰਘਣ ਕਰਨ ਵਾਲੇ 12 ਦੁਕਾਨਾਂ ਦੇ ਚਲਾਨ ਕੱਟੇ ਗਏ । ਟੀਮ ਵਿਚ ਹੈਲਥ ਇੰਸਪੈਕਟਰ  ਸ਼ਰਮਾ, ਇੰਸਪੈਕਟਰ ਗੁਰਦੀਪ ਸਿੰਘ, ਰਜੇਸ਼ ਕੁਮਾਰ, ਸੁਖਦੇਵ ਸਮਿਆਲ ਅਤੇ ਸੰਜੇ ਸਿੰਘ ਹਾਜ਼ਰ ਸਨ।

Related posts

Leave a Reply