DOABA TIMES LATEST :      ਸੜਕ ਹਾਦਸੇ ਵਿੱਚ ਅਣਪਛਾਤੇ ਵਿਅਕਤੀ ਦੀ ਮੌਤ 

ਜਲੰਧਰ – (ਸੰਦੀਪ ਸਿੰਘ ਵਿਰਦੀ ) ਜਲੰਧਰ ਅੰਮ੍ਰਿਤਸਰ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਲਿੱਧੜਾਂ ਦੇ ਨਜ਼ਦੀਕ ਅੱਜ ਵਾਪਰੇ ਇੱਕ ਸੜਕ ਹਾਦਸੇ ਵਿੱਚ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ।
        ਜਾਣਕਾਰੀ ਦਿੰਦੇ ਹੋਏ ਥਾਣਾ ਮਕਸੂਦਾਂ ਤੋਂ ਆਈਓ ਏਐੱਸਆਈ ਅੰਗਰੇਜ਼ ਸਿੰਘ ਨੇ ਦੱਸਿਆ  ਤੜਕਸਾਰ ਕਿਸੇ ਅਣਪਛਾਤੇ ਵਾਹਨ ਵੱਲੋਂ ਇਕ ਅਣਪਛਾਤੇ ਜੋ ਕਿ ਸਿਰੋਂ ਮੋਨਾ ਪੀਲੀ ਕੋਠੀ ਤੇ ਕਾਲੀ ਪੈਂਟ ਪਾਈ ਹੋਈ ਸੀ । ਅਣਪਛਾਤੇ ਵਾਹਨ ਦੀ ਟੱਕਰ ਨਾਲ ਉਸ ਦੀ ਮੌਤ ਹੋ ਗਈ । ਪ੍ਰੰਤੂ ਮੌਕੇ ਤੇ ਉਸ ਦੀ ਸ਼ਨਾਖਤ ਨਹੀਂ ਹੋ ਸਕੀ ।ਦੇਖਣ ਤੋਂ ਮ੍ਰਿਤਕ ਪ੍ਰਵਾਸੀ ਲੱਗਦਾ ਹੈ । ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲਾਸ਼ ਨੂੰ ਬਹੱਤਰ ਘੰਟੇ ਲਈ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਰੱਖਿਆ ਗਿਆ ਹੈ ।

Related posts

Leave a Reply