DOABA TIMES : ਨਸ਼ੇ ਦੇ ਟੀਕੇ ਲਗਾ ਕੇ ਨਾਬਾਲਿਗਾ ਦੀ ਆਬਰੂ ਕੀਤੀ ਤਾਰ-ਤਾਰ

ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ)   ਮਾਂ ਨਾਲ ਲੜ ਕੇ ਆਈ 14 ਸਾਲਾ ਲੜਕੀ ਨੂੰ ਇਸ ਦੀ ਕੀਮਤ ਆਪਣੀ ਆਬਰੂ ਲੁਟਵਾ ਕੇ ਤੇ ਕਈ ਮਹੀਨਿਆਂ ਤਕ ਸਰੀਰਕ ਤੇ ਮਾਨਸਿਕ ਤਸੀਹੇ ਸਹਿ ਕੇ ਚੁਕਾਉਣੀ ਪਈ। ਦੇਹ ਵਪਾਰ ਦੇ ਅੱਡੇ ਉੱਪਰ ਉਸ ਨੂੰ ਲਗਾਤਾਰ ਨਸ਼ੇ ਦੇ ਟੀਕੇ ਲਗਾਏ ਜਾਂਦੇ ਤੇ ਹਰ ਰਾਤ ਉਸ ਦੀ ਆਬਰੂ ਤਾਰ-ਤਾਰ ਕੀਤੀ ਜਾਂਦੀ। ਕਈ ਮਹੀਨਿਆਂ ਤਕ ਜ਼ੁਲਮ ਸਹਿਣ ਤੋਂ ਬਾਅਦ ਇਕ ਦਿਨ ਮੌਕਾ ਮਿਲਦੇ ਸਾਰ ਹੀ ਲੜਕੀ ਅੱਖ ਬਚਾ ਕੇ ਉੱਥੋਂ ਨਿਕਲ ਗਈ। ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਹੁੰਚਦਿਆਂ ਹੀ ਲੜਕੀ ਨੇ ਇਕ ਨੌਜਵਾਨ ਜ਼ਰੀਏ ਚਾਈਲਡ ਹੈਲਪ ਲਾਈਨ ਨਾਲ ਸੰਪਰਕ ਕੀਤਾ।

ਇਸ ਮਾਮਲੇ ‘ਚ ਥਾਣਾ ਦੁੱਗਰੀ ਦੀ ਪੁਲਿਸ ਨੇ ਲੜਕੀ ਦੇ ਬਿਆਨਾਂ ਉੱਪਰ ਦੁੱਗਰੀ ਵਾਸੀ ਰਮਨਦੀਪ ਉਰਫ਼ ਰਮਨ, ਗਗਨ ਤੇ ਟਿੱਬਾ ਰੋਡ ਦੀ ਰਹਿਣ ਵਾਲੀ ਸੁਨੀਤਾ ਸਮੇਤ ਆਸ਼ੂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਇਸ ਮਾਮਲੇ ਸੰਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ 10 ਸਤੰਬਰ ਨੂੰ ਉਸ ਦਾ ਆਪਣੀ ਮਾਂ ਨਾਲ ਝਗੜਾ ਹੋ ਗਿਆ ਸੀ। ਉਹ ਨਾਰਾਜ਼ ਹੋ ਕੇ ਫਾਜ਼ਿਲਕਾ ਤੋਂ ਟਰੇਨ ‘ਚ ਬੈਠੀ ਤੇ ਲੁਧਿਆਣਾ ਆ ਗਈ। ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਉਸ ਨੂੰ ਰਮਨਦੀਪ ਮਿਲੀ ਜਿਸ ਨੇ ਉਸ ਨੂੰ ਫਾਜ਼ਿਲਕਾ ਛੱਡਣ ਦਾ ਝਾਂਸਾ ਦਿੱਤਾ ਤੇ ਆਪਣੇ ਘਰ ਦੁੱਗਰੀ ਲੈ ਗਈ। ਉਸ ਨੇ ਬੰਧਕ ਬਣਾਇਆ ਤੇ ਉਸ ਨੂੰ ਨਸ਼ੇ ਦੇ ਟੀਕੇ ਲਗਾਉਂਦੀ ਰਹੀ। ਇਸੇ ਦੌਰਾਨ ਰਮਨਦੀਪ ਦੇ ਦੋਸਤ ਗਗਨ ਨੇ ਲੜਕੀ ਨਾਲ ਕਈ ਦਿਨਾਂ ਤਕ ਜਬਰ ਜਨਾਹ ਕੀਤਾ। ਨਾਬਾਲਗ ਬੱਚੀ ਨੂੰ ਕਈ ਦਿਨਾਂ ਤਕ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਆਸ਼ੂ ਨਾਂ ਦੇ ਨੌਜਵਾਨ ਹਵਾਲੇ ਕਰ ਦਿੱਤਾ। ਲੜਕਾ ਉਸ ਨੂੰ ਟਿੱਬਾ ਰੋਡ ‘ਤੇ ਸੁਨੀਤਾ ਨਾਂ ਦੀ ਔਰਤ ਦੇ ਦੇ ਅੱਡੇ ‘ਤੇ ਛੱਡ ਆਇਆ, ਜਿੱਥੇ ਨਸ਼ੇ ਦੇ ਇੰਜੈਕਸ਼ਨ ਲਗਾ ਕੇ ਕਈ ਮਹੀਨਿਆਂ ਤਕ ਉਸ ਤੋਂ ਦੇਹ ਵਪਾਰ ਕਰਵਾਇਆ ਗਿਆ।

Related posts

Leave a Reply