DOABA TIMES : ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਡੋਰਕ ਮਲਟੀਮੀਡਿਆ ਪ੍ਰਾਈਵੇਟ ਲਿਮਟਿਡ, ਪਠਾਨਕੋਟ ਵੱਲ’ੋਂ ਕਰਵਾਇਆ ਜਾਵੇਗਾ 5 ਮਹੀਨੇ ਦਾ ਮੂਫਤ ਸਕਿੱਲ ਕੋਰਸ

– 25 ਫਰਵਰੀ ਤੋਂ  ਟੈਗੋਰ ਹਾਈ ਸਕੂਲ ਸਰਨਾ ਵਿੱਚ ਸੁਰੂ ਕੀਤੀਆਂ ਜਾਣਗੀਆਂ ਕਲਾਸਾਂ
ਪਠਾਨਕੋਟ, 11 ਫਰਵਰੀ (RAJINDER RAJAN BUREAU ) : ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗੀ ਡੋਰਕ ਮਲਟੀਮੀਡਿਆ ਪ੍ਰਾਈਵੇਟ ਲਿਮਟਿਡ ਵੱਲੋ 18 ਤੋ 35 ਸਾਲ ਉਮਰ ਵਰਗ ਦੇ ਨੋਜਵਾਨਾਂ ਲਈ  ਪ੍ਰਧਾਨ ਮੰਤਰੀ ਕੌਸਲ ਵਿਕਾਸ ਯੋਜਨਾ ਅਧੀਨ 5 ਮਹੀਨੇ ਦਾ ਮੂਫਤ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਪ੍ਰਦੀਪ ਬੈਂਸ ਜ਼ਿਲ•ਾ ਮੈਨੇਜ਼ਰ ਪੰਜਾਬ ਹੁਨਰ ਵਿਕਾਸ ਮਿਸ਼ਨ ਪਠਾਨਕੋਟ ਨੇ ਦਿੱਤੀ।

ਉਨ•ਾਂ ਦੱਸਿਆ ਕਿ ਇਸ ਵਿੱਚ ਸੈਂਪਲਿੰਗ ਟੇਲਰ ਅਤੇ ਪਲੰਬਿੰਗ (ਪਲੰਬਰ)ਦੇ ਕੋਰਸ ਸ਼ਾਮਿਲ ਹਨ। ਉਨ•ਾਂ ਦੱਸਿਆ ਕਿ ਇਹ ਕੋਰਸ ਟੈਗੋਰ ਹਾਈ ਸਕੂਲ ਸਰਨਾ ਵਿਖੇ ਸਥਿਤ ਸਕਿੱਲ ਸੈਂਟਰ ਵਿੱਚ ਚੱਲ ਰਹੇ ਹਨ। ਇਸ ਸੈਂਟਰ ਵਿੱਚ ਇਨ•ਾਂ ਮੂਫਤ ਕੋਰਸਾਂ ਲਈ ਰਜਿਸਟਰੇਸ਼ਨ ਅਰੰਭ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਚਾਹਵਾਨ ਨੋਜਵਾਨ 10ਵੀਂ ਦੇ ਸਰਟੀਫਿਕੇਟਾਂ, ਬੈਂਕ ਖਾਤੇ ਦੀ ਕਾਪੀ, 4 ਫੋਟੋਆਂ ਤੇ ਅਧਾਰ ਕਾਰਡ ਲੈ ਕੇ 20 ਫਰਵਰੀ, 2020 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ•ਾਂ ਦੱਸਿਆ ਕਿ 25 ਫਰਵਰੀ, 2020 ਤੋਂ ਇਨਾਂ ਕੋਰਸਾਂ ਲਈ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਇਸ ਕੋਰਸ ਵਿੱਚ ਦਾਖਲ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਕਿਤਾਬਾਂ ਅਤੇ ਯੂਨੀਫਾਮ ਮੁਫ਼ਤ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਕੋਰਸ ਪਾਸ ਕਰਨ ਉਪਰੰਤ ਉਮੀਦਵਾਰਾਂ ਨੂੰ ਆਉਣ ਅਤੇ ਜਾਉਣ ਦਾ ਖਰਚਾ ਅਤੇ ਪੋਸਟ ਪਲੇਸਮੈਂਟ ਲਈ ਸਹਾਇਤਾ ਵੀ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜਿਲ•ਾ ਪ੍ਰਬੰਧਕੀ ਕੰਪਲੈਕਸ  ਮਲਿਕਪੁਰ ਵਿਖੇ ਸਥਿਤ ਰੋਜ਼ਗਾਰ ਦਫ਼ਤਰ ਦੇ ਕਮਰਾ ਨੰਬਰ 352 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

Related posts

Leave a Reply