DOABA TIMES : ਬਟਾਲਾ ਦੀ ਸਨਅਤ ਨੂੰ ਉਭਾਰਨ ਲਈ ਚੇਅਰਮੈਨ ਚੀਮਾ ਨੇ ਦਿੱਲੀ ਵਿਖੇ ਕੇਂਦਰੀ ਉਦਯੋਗ ਮੰਤਰਾਲੇ ਦੇ ਸਕੱਤਰ ਨਾਲ ਮੁਲਾਕਾਤ ਕੀਤੀ

-ਮੁਲਾਕਾਤ ਦੌਰਾਨ ਚੇਅਰਮੈਨ ਚੀਮਾ ਨੇ ਬਟਾਲਾ ਦੀ ਸਨਅਤ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁਕਿਆ
ਬਟਾਲਾ, 15 ਫਰਵਰੀ (  ਸੰਜੀਵ,ਅਵਿਨਾਸ਼ )- ਪੰਜਾਬ ਦੇ ਉੱਘੇ ਸਨਅਤੀ ਸ਼ਹਿਰ ਬਟਾਲਾ ਦੀ ਸਨਅਤ ਨੂੰ ਮੁੜ ਪੈਰਾਂ ਸਿਰ ਲਿਆਉਣ ਦੇ ਯਤਨ ਕਰਦਿਆਂ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਅੱਜ ਕੌਮੀ ਰਾਜਧਾਨੀ ਨਵੀਂ ਦਿੱਲੀ ਵਿਖੇ ਭਾਰਤ ਸਰਕਾਰ ਦੇ ਉਦਯੋਗ ਮੰਤਰਾਲੇ ਦੇ ਕੇਂਦਰੀ ਸਕੱਤਰ ਸ਼੍ਰੀ ਸੈਲੈਸ਼ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਬਟਾਲਾ ਦੀ ਸਨਅਤ ਜੋ ਖਤਮ ਹੋਣ ਦੀ ਕਗਾਰ ਉੱਪਰ ਖੜੀ ਹੈ ਦੀਆਂ ਸਮੱਸਿਆਵਾਂ ਬਾਰੇ ਕੇਂਦਰੀ ਸਕੱਤਰ ਨੂੰ ਜਾਣੂ ਕਰਾਇਆ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਕਿਹਾ ਕਿ ਉਨ੍ਹਾਂ ਨੇ ਅੱਜ ਦਿੱਲੀ ਵਿਖੇ ਭਾਰਤ ਸਰਕਾਰ ਦੇ ਉਦਯੋਗ ਮੰਤਰਾਲੇ ਦੇ ਕੇਂਦਰੀ ਸਕੱਤਰ ਸ੍ਰੀ ਸੈਲੈਸ਼ ਨਾਲ ਮੁਲਾਕਾਤ ਕਰਕੇ ਬਟਾਲਾ ਦੀ ਸਨਅਤ ਦਾ ਮੁੱਦਾ ਬੜੇ ਜ਼ੋਰਦਾਰ ਢੰਗ ਨਾਲ ਚੁਕਿਆ ਹੈ ਅਤੇ ਉਨ੍ਹਾਂ ਨੂੰ ਬਟਾਲਾ ਸਨਅਤ ਦੀ ਅਸਲ ਹਾਲਤ ਤੋਂ ਜਾਣੂ ਕਰਾਇਆ ਹੈ। ਉਨ੍ਹਾਂ ਕਿਹਾ ਕਿ ਬਟਾਲਾ ਦੀ ਸਨਅਤ ਨੂੰ ਉਭਾਰਨ ਅਤੇ ਰੋਜ਼ਗਾਰ ਪੈਦਾ ਕਰਨ ਲਈ ਕੇਂਦਰ ਸਰਕਾਰ ਨੂੰ ਬਟਾਲਾ ਸਨਅਤ ਦੀ ਬਾਂਹ ਫੜ੍ਹਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਟਾਲਾ ਉਦਯੋਗ ਦੀ ਤਰੱਕੀ ਲਈ ਭਾਰਤ ਸਰਕਾਰ ਦੀਆਂ ਪਬਲਿਕ ਸੈਕਟਰ ਅੰਡਰਟੇਕਿੰਗਜ਼ ਦੀ ਬਟਾਲਾ ਦੇ ਸਨਅਤਕਾਰਾਂ ਨਾਲ ਮਿਲਣੀ ਕਰਵਾ ਕੇ ਹੰਭਲਾ ਮਾਰਿਆ ਜਾਵੇਗਾ ਅਤੇ ਬਟਾਲਾ ਦੀ ਸਨਅਤ ਜੋ ਪਿਛਲੇ ਸਮਿਆਂ ਵਿੱਚ ਮਸ਼ੀਨਰੀ ਤਿਆਰ ਕਰਦੀ ਰਹੀ ਹੈ ਨੂੰ ਬਦਲਵੇਂ ਰੂਪ ਵਿੱਚ ਤਿਆਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਮੀਟਿੰਗ ਦੌਰਾਨ ਵਿਸਥਾਰ ਵਿੱਚ ਚਰਚਾ ਹੋਈ ਅਤੇ ਭਵਿੱਖ ਵਿੱਚ ਇਸ ਮਿਲਣੀ ਦੇ ਸਾਰਥਕ ਨਤੀਜੇ ਨਿਕਲਣਗੇ।
ਸ. ਚੀਮਾ ਨੇ ਦੱਸਿਆ ਕਿ ਭਾਰਤ ਸਰਕਰ ਦੇ ਉਦਯੋਗ ਮੰਤਰਾਲੇ ਦੇ ਸਕੱਤਰ ਸ਼੍ਰੀ ਸੈਲੈਸ਼ ਨੇ ਉਨ੍ਹਾਂ ਨੂੰ ਵਿਸਵਾਸ ਦੁਆਇਆ ਹੈ ਕਿ ਉਹ ਖੁਦ ਬਟਾਲਾ ਵਿਖੇ ਆਉਣਗੇ ਅਤੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਯਤਨ ਕਰਨਗੇ। ਇਸ ਮੌਕੇ ਸਕੱਤਰ ਸ਼੍ਰੀ ਸ਼ੈਲੈਸ਼ ਨੇ ਸਨਅਤ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੂੰ ਵੀ ਹਦਾਇਤ ਕੀਤੀ ਕਿ ਉਹ ਬਟਾਲਾ ਸਨਅਤ ਦੀ ਸੁਰਜੀਤੀ ਲਈ ਕਦਮ ਚੁੱਕਣ।
ਜਿਕਰਯੋਗ ਹੈ ਕਿ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਵਲੋਂ ਸਮੇਂ-ਸਮੇਂ ’ਤੇ ਬਟਾਲਾ ਦੀ ਸਨਅਤ ਦੇ ਉਭਾਰ ਲਈ  ਯਤਨ ਕੀਤੇ ਜਾਂਦੇ ਰਹੇ ਹਨ ਜਿਸ ਤਹਿਤ ਉਨ੍ਹਾਂ ਨੇ ਯੂ.ਪੀ.ਏ. ਸਰਕਾਰ ਵੇਲੇ ਵੀ ਕੋਸਿਸ਼ਾਂ ਕੀਤੀਆਂ ਸਨ। ਇਸਦੇ ਨਾਲ ਹੀ ਚੇਅਰਮੈਨ ਚੀਮਾ ਇਸ ਗੱਲ ਲਈ ਵੀ ਚਿੰਤਤ ਰਹਿੰਦੇ ਹਨ ਕਿ ਉਨ੍ਹਾ ਦੇ ਜੱਦੀ ਜ਼ਿਲੇ ਗੁਰਦਾਸਪੁਰ ਦੇ ਨੌਜ਼ਵਾਨਾ ਲਈ ਰੋਜ਼ਗਾਰ ਦੇ ਨਵੇਂ ਸਾਧਨ ਪੈਦਾ ਕੀਤੇ ਜਾ ਸਕਣ

Related posts

Leave a Reply