DOABA TIMES :  ਮੁਹੰਮਦ ਇਸ਼ਫਾਕ ਆਈ.ਏ.ਐਸ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ

-ਜ਼ਿਲਾ ਵਾਸੀਆਂ ਦੀ ਹਰ ਮੁਸ਼ਕਿਲ ਦਾ ਕੀਤਾ ਜਾਵੇਗਾ ਪਹਿਲ ਦੇ ਅਧਾਰ ‘ਤੇ ਹੱਲ-ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਇਸ਼ਫਾਕ
ਗੁਰਦਾਸਪੁਰ, 11 ਫਰਵਰੀ ( ASHWANI ) ਜ਼ਿਲੇ ਗੁਰਦਾਸਪੁਰ ਦੇ ਵਾਸੀਆਂ ਦੀ ਹਰ ਮੁਸ਼ਕਿਲ ਪਹਿਲ ਦੇ ਆਧਾਰ ‘ਤੇ ਹੱਲ ਕੀਤੀ ਜਾਵੇਗੀ ਤੇ ਜਿਲ•ਾ ਪ੍ਰਸ਼ਾਸਨ ਵਲੋਂ ਜ਼ਿਲੇ ਅੰਦਰ ਸੁਚਾਰੂ ਢੰਗ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ। ਇਹ ਪ੍ਰਗਟਾਵਾ ਸ੍ਰੀ ਮੁਹੰਮਦ ਇਸ਼ਫਾਕ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਆਹੁਦਾ ਸੰਭਾਲਣ ਉਪਰੰਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਦੀ ਧਰਮਪਤਨੀ ਸਹਿਲਾ ਕਾਦਰੀ ਅਤੇ ਪਰਿਵਾਰਿਕ ਮੈਂਬਰ ਵੀ ਮੋਜੂਦ ਸਨ।
 ਇਥੇ ਦੱਸਣਯੋਗ ਹੈ ਕਿ ਸ੍ਰੀ ਵਿਪੁਲ ਉਜਵਲ ਆਈ.ਏ.ਐਸ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਬਦਲ ਕਿ ਜੁਆਇੰਟ ਡਿਵਲਪਮੈਂਟ ਕਮਿਸ਼ਨਰ (ਆਈ.ਆਰ.ਡੀ) ਤੇ ਸਪੈਸ਼ਲ ਸੈਕਰਟਰੀ ਰੂਰਲ ਡਿਵਲਪਮੈਂਟ ਅਤੇ ਪੰਚਾਇਤ, ਚੰਡੀਗੜ• ਵਜੋ ਤਾਇਨਾਤ ਹੋਏ ਹਨ।
2011 ਬੈਚ ਦੇ ਆਈ.ਏ.ਐਸ ਸ੍ਰੀ ਮੁਹੰਮਦ ਇਸ਼ਫਾਕ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਸਪੈਸ਼ਲ ਸੈਕਰਟਰੀ ਜਲ ਸਪਲਾਈ ਤੇ ਸੈਨੀਟਸ਼ਨ ਵਿਭਾਗ, ਚੰਡੀਗੜ• ਦੀਆਂ ਸੇਵਾਵਾਂ ਨਿਭਾ ਰਹੇ ਸਨ। ਅਹੁਦਾ ਸੰਭਾਲਣ ਉਪਰੰਤ ਉਨਾਂ ਅਧਿਕਾਰੀਆਂ ਨੂੰ ਲੋਕਾਂ ਦੀ ਹਰ ਮੁਸ਼ਕਿਲ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕਿਹਾ।
ਇਸ ਤੋਂ ਪਹਿਲਾਂ ਸ੍ਰੀ ਮੁਹੰਮਦ ਇਸ਼ਫਾਕ ਦਾ ਗੁਰਦਾਸਪੁਰ ਜ਼ਿਲੇ ਵਿਚ ਪਹੁੰਚਣ ਤੇ ਨਿਊ ਪ੍ਰਬੰਧਕੀ ਕੈਪਸੈਕਸ ਵਿਖੇ ਜ਼ਿਲ•ਾ ਅਧਿਕਾਰੀਆਂ ਵਲੋ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਸਲਾਮੀ ਦਿੱਤੀ ਗਈ।

 ਸ੍ਰੀ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਾਲ ਮੁੱਖ ਪ੍ਰਬੰਧਕ ਡੇਰਾ ਬਾਬਾ ਨਾਨਕ ਡਿਵਲਪਮੈਂਟ ਅਥਾਰਟੀ ਵੀ ਹੋਣਗੇ।

ਇਸ ਮੌਕੇ ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਰਣਬੀਰ ਸਿੰਘ ਮੂਧਲ ਵਧੀਕ
ਡਿਪਟੀ (ਵਿਕਾਸ), ਰਮਨ ਕੋਛੜ ਸਹਾਇਕ ਕਮਿਸ਼ਨਰ (ਜ) ਕਮ- ਐਸ.ਡੀ.ਐਮ ਦੀਨਾਨਗਰ, ਗੁਰਸਿਮਰਨ ਸਿੰਘ ਢਿੱਲੋਂ
ਐਸ.ਡੀ.ਐਮ ਡੇਰਾ ਬਾਬਾ ਨਾਨਕ, ਮੈਡਮ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਨਵਜੋਤ ਸਿੰਘ ਐਸ.ਪੀ
(ਹੈੱਡਕੁਆਟਰ), ਜਤਿੰਦਰ ਸਿੰਘ ਸੈਣੀ ਐਸ.ਈ  ਜਲ ਸਪਲਾਈ ਤੇ ਸੈਨੀਟਸ਼ਨ ਵਿਭਾਗ, ਐਕਸੀਅਨ ਸੁਰਿੰਦਰ ਸ਼ਰਮਾ, ਨਿਤਿਨ
ਕਾਲੀਆ, ਹਰਭਿੰਦਰ ਸਿੰਘ, ਐਸ.ਡੀ.ਓ ਕੰਵਰਜੀਤ ਰੱਤੜਾ, ਨਿਰਮਲ ਸਿੰਘ ਸਮੇਤ ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

Related posts

Leave a Reply