ਜਲੰਧਰ -(ਸੰਦੀਪ ਸਿੰਘ ਵਿਰਦੀ) – ਸੰਗਰੂਰ ਜ਼ਿਲੇ ਦੇ ਲੌਂਗੋਵਾਲ ਕਸਬੇ ਵਿਚ ਇਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਮਾਸੂਮਾਂ ਦੀ ਮੌਤ ਤੋਂ ਇਕ ਦਿਨ ਬਾਅਦ ਪੁਲਿਸ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਵੈਨ ਡਰਾਈਵਰ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।
ਸੁਨਾਮ ਦੇ ਡੀ.ਐਸ.ਪੀ. ਸੁਖਬਿੰਦਰਪਾਲ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਦੀ ਸ਼ਿਕਾਇਤ ‘ਤੇ ਸਕੂਲ ਦੇ ਪ੍ਰਿੰਸੀਪਲ ਅਤੇ ਮਾਲਕ ਲਖਵਿੰਦਰ ਅਤੇ ਵੈਨ ਡਰਾਈ ਦਲਬੀਰ ਵਿਰੁੱਧ ਕਤਲ ਦੀਆਂ ਧਾਰਾਵਾਂ ਆਇਦ ਕੀਤੀਆਂ ਗਈਆਂ ਹਨ। ਸ਼ਿਕਾਇਤਕਰਤਾ ਮੁਤਾਬਕ ਇਸ ਤੋਂ ਪਹਿਲਾਂ ਵੀ ਸਕੂਲ ਪ੍ਰਿੰਸੀਪਲ ਅਤੇ ਡਰਾਈਵਰ ਨੂੰ ਬੱਚਿਆਂ ਨੂੰ ਲਿਜਾਣ ਲਈ ਵਰਤੇ ਜਾਂਦੇ ਆਟੋ ਰਿਕਸ਼ਾ ਦੀ ਹਾਲਤ ਬਾਰੇ ਚਿਤਾਵਨੀ ਦਿਤੀ ਗਈ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਆਟੋ-ਰਿਕਸ਼ਾ ਦੀ ਥਾਂ ‘ਤੇ ਵੈਨ ਲਿਆਂਦੀ ਗਈ ਤਾਂ ਇਹ ਉਸ ਤੋਂ ਵੀ ਖ਼ਤਰਨਾਕ ਮਹਿਸੂਸ ਹੋ ਰਹੀ ਸੀ। ਵੈਨ ਕਿੰਨੀ ਪੁਰਾਣੀ ਸੀ

EDITOR
CANADIAN DOABA TIMES
Email: editor@doabatimes.com
Mob:. 98146-40032 whtsapp