DOABA TIMES : ਸਹੀਦ ਪਰਿਵਾਰਾਂ ਦੇ ਮੈਂਬਰ ਅਤੇ ਸੈਨਿਕਾਂ ਨੂੰ ਸਾਰੇ ਸਰਕਾਰੀ ਦਫਤਰਾਂ ਵਿੱਚ ਦਿੱਤਾ ਜਾਵੇਗਾ ਮਾਨ ਸਮਮਾਨ- DC ਖਹਿਰਾ

ਸੀਨੀਅਰ ਸਿਟੀਜਨ, ਸਹੀਦ ਪਰਿਵਾਰਾਂ ਦੇ ਮੈਂਬਰ ਅਤੇ ਸੈਨਿਕਾਂ ਨੂੰ ਸਾਰੇ ਸਰਕਾਰੀ ਦਫਤਰਾਂ ਵਿੱਚ ਦਿੱਤਾ ਜਾਵੇਗਾ ਮਾਨ ਸਮਮਾਨ- ਡਿਪਟੀ ਕਮਿਸ਼ਨਰ
—- ਸੀਨੀਅਰ ਸਿਟੀਜਨ, ਸਹੀਦ ਪਰਿਵਾਰਾਂ ਦੇ ਮੈਂਬਰ ਅਤੇ ਸੈਨਿਕਾਂ ਦੇ ਪਹਿਲ ਦੇ ਅਧਾਰ ਤੇ ਕੰਮ ਨੂੰ ਦਿੱਤੀ ਜਾਵੇ ਤਰਜੀਹ
ਪਠਾਨਕੋਟ: 3 ਮਾਰਚ 2020 (  RAJINDER RAJAN BUREAU ) ਜਦੋਂ ਵੀ ਸਰਕਾਰੀ ਦਫਤਰਾਂ ਦੇ ਵਿੱਚ ਸ਼ਹੀਦ ਪਰਿਵਾਰ ਨਾਲ ਸਬੰਧਤ ਕੋਈ ਪਰਿਵਾਰਕ ਮੈਂਬਰ ਜਾਂ ਸੀਨੀਅਰ ਸਿਟੀਜਨ ਜਾਂ ਕੋਈ ਫੌਜੀ ਜਵਾਨ ਛੁੱਟੀ ਦੌਰਾਨ ਦਫਤਰ ਵਿੱਚ ਕਿਸੇ ਸਰਕਾਰੀ ਕੰਮ ਲਈ ਆਉਂਦੇ ਹਨ ਤਾਂ ਉਹਨਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਹੈ ਅਤੇ ਛੋਟੇ-ਛੋਟੇ ਕੰਮਾਂ ਲਈ ਕਈ ਵਾਰ ਚੱਕਰ ਮਾਰਨੇ ਪੈਂਦੇ ਹਨ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
 ਉਨ•ਾਂ ਕਿਹਾ ਕਿ  ਸ਼ਹੀਦਾਂ ਨੇ ਸਾਡੇ ਦੇਸ ਦੀ ਰੱਖਿਆ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰਕੇ ਸਾਡੇ ਅਮਨ ਅਮਾਨ ਨੂੰ ਬਰਕਰਾਰ ਰੱਖਿਆ ਹੈ। ਇਸ ਲਈ ਸਾਡਾ ਸਾਰਿਆਂ  ਦਾ ਫਰਜ ਬਣਦਾ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਆਦਰ ਮਾਨ ਸਨਮਾਨ ਦਿੰਦੇ ਹੋਏ ਉਹਨਾਂ ਦਾ ਕੰਮ ਪਹਿਲ ਦੇ ਅਧਾਰ ਤੇ ਨਿਪਟਾਇਆ ਜਾਵੇ।


ਇਸੇ ਤਰ•ਾਂ ਸਾਡੇ ਬਜੁਰਗ ਜੋ ਆਪਣੇ ਮਸਲੇ ਲੈ ਕੇ ਦਫਤਰਾਂ ਵਿੱਚ ਆਉਂਦੇ ਹਨ ਉਹਨਾਂ ਨੂੰ ਵੀ ਬੜ•ੇ ਆਦਰ ਸਤਿਕਾਰ ਨਾਲ ਪੇਸ ਆਕੇ ਉਹਨ•ਾਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਜਿਥੇ ਕੋਈ ਸੇਵਾਵਾਂ ਲੈਣ ਲਈ ਲਾਈਨਾਂ ਲਗਦੀਆਂ ਹੋਣ ਉਥੇ ਬਜੁਰਗਾਂ ਵਾਸਤੇ ਵੱਖਰੀ ਲਾਈਨ ਲਗਾ ਕੇ ਉਹਨਾਂ ਨੂੰ ਸੇਵਾਵਾਂ ਪਹਿਲ ਦੇ ਅਧਾਰ ਤੇ ਦਿੱਤੀਆਂ ਜਾਣ। ਸੇਵਾ ਕੇਂਦਰਾ ਵਿੱਚ ਅਕਸਰ ਕਾਫੀ ਭੀੜ ਹੁੰਦੀ ਹੈ। ਇਸ ਲਈ ਜਿਲ•ਾ ਮੈਨੇਜਰ, ਸੇਵਾ ਕੇਂਦਰ ਇਸ ਗੱਲ ਨੂੰ ਯਕੀਨੀ ਬਨਾਉਣ ਕਿ ਕੋਈ ਵੀ ਓਪਰੇਟਰ ਬਜੁਰਗਾਂ ਨਾਲ ਬੜ•ੇ ਆਦਰ ਸਤਿਕਾਰ ਨਾਮ ਪੇਸ਼ ਆਉਣ ਅਤੇ ਉਹਨਾਂ ਦਾ ਮਸਲਾ ਵੱਖਰੀ ਲਾਈਨ ਲਗਾ ਕੇ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ।

ਉਨ•ਾਂ ਕਿਹਾ ਕਿ ਜੇਕਰ ਕਿਸੇ ਕੰਮ ਨੂੰ ਸਮਾਂ ਲੱਗਣ ਦੀ ਸੰਭਾਵਨਾ ਹੈ ਤਾਂ ਬਜੁਰਗਾਂ ਨੂੰ ਬਿੱਠਾ ਕੇ ਅਦਬ ਸਤਿਕਾਰ ਸਹਿਤ ਕੁਝ ਦੇਰ ਇੰਤਜਾਰ ਕਰਨ ਲਈ ਕਿਹਾ ਜਾਵੇ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਛੁੱਟੀ ਦੌਰਾਨ ਜੋ ਫੌਜੀ ਆਪਣੇ ਪਰਿਵਾਰ ਨੂੰ ਮਿਲਣ ਲਈ ਘਰ ਆਉਂਦੇ ਹਨ ਜਿਨ•ਾਂ ਕੋਲ ਆਪਣੇ ਨਿੱਜੀ ਕੰਮਾਂ ਲਈ ਬਹੁਤ ਥੋੜ•ਾ ਸਮਾਂ ਹੁੰਦਾ ਹੈ ਅਤੇ ਇਸ ਦੌਰਾਨ ਉਹ ਦਫਤਰਾਂ ਵਿੱਚ ਹੀ ਖੱਜਲ ਖੁਆਰ ਹੁੰਦੇ ਰਹਿੰਦੇ ਹਨ।  ਉਹਨਾਂ ਤੇ ਇਸ ਗੱਲ ਦਾ ਵੀ ਤਨਾਵ ਹੁੰਦਾ ਹੈ ਕਿ ਉਹ ਆਪਣੀ ਛੁੱਟੀ ਦੌਰਾਨ ਆਪਣੇ ਸਰਕਾਰੀ ਕੰਮ ਕਾਜ ਨਿਪਟਾ ਲੈਣ। ਇਸ ਲਈ ਸਮੂਹ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹਨਾਂ ਦੇ ਅਧੀਨ ਕੰਮ ਕਰਦੇ ਕਰਮਚਾਰੀ ਛੁੱਟੀ ਦੌਰਾਨ ਆਏ ਫੋਜੀਆਂ ਨੂੰ ਬੇਵਜ•ਾ ਲਟਕਾਇਆ ਤਾਂ ਨਹੀਂ ਜਾ ਰਿਹਾ। ਇਸ ਲਈ ਉਹ ਖੁਦ ਇਹਨਾਂ ਕੰਮਾਂ ਨੂੰ ਮੋਨੀਟਰ ਕਰਨ।

Related posts

Leave a Reply