DOABA TIMES : ਸਾਫ਼ ਸੁਥਰੀ ਗਾਇਕੀ ਦੇ ਅਲੰਬਰਦਾਰ ਭਜਨ ਮਲਕਪੁਰੀ ਨੂੰ ਭਾਵਭਿੰਨੀ ਸ਼ਰਧਾਂਜਲੀ

ਗੁਰਦਾਸਪੁਰ 3 ਮਾਰਚ ( ਅਸ਼ਵਨੀ ) :-ਸਮਾਜ ਨੂੰ ਪ੍ਰੇਰਣਾ ਦੇਣ ਵਾਲੇ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਰੂਹ ਨਾਲ ਗਾਉਣ ਵਾਲੇ, ਸਾਫ਼ ਸੁਥਰੀ ਗਾਇਕੀ ਦੇ ਅਲੰਬਰਦਾਰ ਭਜਨ ਮਲਕਪੁਰੀ ਆਪਣੇ ਅਨੇਕਾਂ ਪ੍ਰਸ਼ੰਸਕਾਂ ਨੂੰ ਬੀਤੇ ਦਿਨੀਂ ਅਲਵਿਦਾ ਕਹਿ ਗਏ ਸਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਦੇ ਗੁਰਦੁਆਰੇ ਮਲਿਕਪੁਰ ਵਿੱਚ ਹੋਇਆ। ਜਿਸ ਨੂੰ ਨਾਮਵਰ ਸ਼ਾਇਰ ਗੁਰਭਜਨ ਗਿੱਲ, ਪ੍ਰੋਫੈਸਰ ਸੁਖਵੰਤ ਸਿੰਘ ਗਿੱਲ, ਹਲਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਬੀ ਕੇ ਯੂ ਦੇ ਭੁਪਿੰਦਰ ਸਿੰਘ ਮਾਨ, ਸਰਪੰਚ ਜਸਬੀਰ ਸਿੰਘ ਕਾਹਲੋਂ ਡਾ. ਰਣਬੀਰ ਸਿੰਘ ਗਿੱਲ  ਨੇ ਸੰਬੋਧਨ ਕਰਦਿਆਂ ਮਲਕਪੁਰੀ ਨਾ ਬਿਤਾਏ ਪਲਾਂ ਨੂੰ ਚੇਤੇ ਕਰਾਇਆ। ਮਲਕਪੁਰੀ ਦੇ ਭਾਣਜੇ ਗੁਰਪ੍ਰੀਤ ਸਿੰਘ ਗੋਲਡੀ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ।

ਇਸ ਮੌਕੇ ਨਾਮਵਰ ਸਾਹਿਤਕ ਹਸਤੀਆਂ, ਸੁਲੱਖਣ ਸਰਹੱਦੀ, ਡਾ ਅਨੂਪ ਸਿੰਘ, ਮੱਖਣ ਕੋਹਾੜ, ਗੁਰਮੀਤ ਸਿੰਘ ਪਾਹੜਾ, ਪ੍ਰਸ਼ੋਤਮ ਸਿੰਘ ਲੱਲੀ,  ਸੁਲਤਾਨ ਭਾਰਤੀ, ਸੁਖਦੇਵ ਸਿੰਘ ਪ੍ਰੇਮੀ, ਹਰਭਜਨ ਬਾਜਵਾ, ਉਮ ਪ੍ਰਕਾਸ਼ ਭਗਤ, ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਸੁਵਿੰਦਰ ਸਿੰਘ ਭਾਗੋਵਾਲੀਆ, ਵਰਿੰਦਰ ਸਿੰਘ ਸੈਣੀ, ਅਮਰੀਕ ਸਿੰਘ ਮਾਨ, ਹਰਭਜਨ ਸਿੰਘ ਮਾਂਗਟ ਤੇ ਰਛਪਾਲ ਸਿੰਘ ਘੁੰਮਣ ਤੋਂ ਇਲਾਵਾ ਸੈਂਕੜੇ ਮਲਕਪੁਰੀ ਦੇ ਪ੍ਰੇਮੀ ਤੇ ਸਾਕ ਸੰਬੰਧੀ ਹਾਜ਼ਰ ਸਨ।

Related posts

Leave a Reply