ਸਲਾਮ ਨਹੀਂ ਸਜਦਾ ਹੈ ਸਾਡੇ ਕਿਸਾਨ ਭਰਾਵਾਂ ਨੂੰ : ਡਾ. ਰਾਜ ਕੁਮਾਰ

ਕਿਸਾਨ ਭਰਾਵਾਂ ਦੇ ਲਈ ਰਾਸ਼ਨ ਤੇ ਸਬਜ਼ੀ ਦਾ ਟਰਕ ਟੀਕਰੀ ਬਾਰਡਰ ਭੇਜਿਆ

ਹੁਸ਼ਿਆਰਪੁਰ 26 ਦਸੰਬਰ (ਚੌਧਰੀ ) : ਸਾਡੇ ਕਿਸਾਨ ਭਰਾ ਜੋ ਹਕ ਦੀ ਲੜਾਈ ਵਿੱਚ ਅਡਿਗ ਖੜੇ ਹਨ। ਉਹਨਾਂ ਦੇ ਜੁਝਾਰੂ ਜਜਬੇ ਨੂੰ ਸਲਾਮ  ਨਹੀਂ ਸਜਦਾ ਕਰਨਾ ਬਣਦਾ ਹੈ। ਇਹ ਵਿਚਾਰ ਹਨ ਡਾ. ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਦੇ। ਪਿਛਲੇ ਦਿਨਾਂ ਡਾ. ਰਾਜ ਨੇ ਖੁਗਲਾਨਾ ਮੰਡੀ ਤੋਂ ਇੱਕ ਰਾਸ਼ਨ ਤੇ ਸਬਜਿਆਂ ਦਾ ਭਰਿਆ ਟਰਕ ਟਿਕਰੀ ਬਾਰਡਰ ਦੇ ਲਈ ਭੇਜਿਆ। ਇਸ ਮੌਕੇ ਤੇ ਡਾ. ਰਾਜ ਨੇ ਅਮੇਰਿਕਾ ਵਿੱਚ ਐਨਆਰ ਆਈ ਮਿਲਨਪ੍ਰੀਤ ਸਿੰਘ ਚਾਵਲਾ, ਕੈਲੀਫੋਰਨਿਆ ਤੇ ਗੁਰਵਿੰਦਰ ਸਿੰਘ ਨਿਊਯਾਰਕ ਦਾ ਵਿਸ਼ੇਸ਼ ਧੰਨਵਾਦ ਕੀਤਾ। ਜਿਹਨਾਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਲਈ 4 ਲੱਖ ਰੁਪਏ ਨਾਲ ਰਾਸ਼ਨ ਤੇ ਸਬਜਿਆਂ ਦੀ ਸੇਵਾ ਨਿਭਾਈ। ਡਾ. ਰਾਜ ਨੇ ਕਿਹਾ ਕਿ ਸਾਡੇ ਇਸ ਤਰਾਂ ਦੇ ਦਾਨੀ ਪ੍ਰਵਾਸੀ ਪੰਜਾਬਿਆਂ ਤੇ ਸਾਨੂੰ ਮਾਨ ਹੈ ਜੋ ਹਰ ਮੁਸ਼ਕਿਲ ਦੇ ਸਮੇਂ ਵਿੱਚ ਸਾਥ ਦਿੰਦੇ ਹਨ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਂ ਹੈ ਕਿ ਅਸੀਂ ਪੰਜਾਬ ਤੇ ਪੂਰੇ ਦੇਸ਼ ਦੇ ਕਿਸਾਨ ਭਰਾਵਾਂ ਨੂੰ ਤਨ, ਮਨ, ਧਨ ਹਰ ਤਰਾਂ ਨਾਲ ਜਿਨਾਂ ਹੋ ਸਕੇ ਸਹਿਯੋਗ ਕਰੀਏ। ਇਹ ਸਿਰਫ ਕਿਸਾਨੀ ਦੇ ਬਚਾਓ ਦੀ ਲੜਾਈ  ਨਹੀਂ ਹੈ ਬਲਕਿ ਹਰ ਭਾਰਤੀ ਦੀ ਲੜਾਈ ਹੈ ਕਿਉਂਕਿ, ਰੋਟੀ, ਫਲ, ਸਬਜੀਆਂ ਤੇ ਦਾਲਾਂ ਅਸੀਂ ਸਾਰੇ ਖਾਣੇ ਹਾਂ। ਇਸ ਲੜਾਈ ਵਿੱਚ ਕੋਈ ਗਰੀਬ-ਅਮੀਰ  ਨਹੀਂ ਕੋਈ ਜਾਤ-ਪਾਤ ਜਾ ਧਰਮ  ਨਹੀਂ , ਬਲਕਿ ਇਹ ਸੱਚ ਤੇ ਹਕ ਦੀ ਲੜਾਈ ਹੈ। ਇਸ ਮੌਕੇ ਤੇ ਡਾ. ਬਲਬੀਰ ਸਿੰਘ, ਪ੍ਰਧਾਨ ਜਨਰਲ ਦੋਆਬਾ ਫ੍ਰੰਟ, ਹੈਪੀ ਸਿੰਬਲੀ, ਧਾਮੀ ਖਨੌੜਾ ਤੇ ਫੁਗਲਾਣਾ ਤੋਂ ਬਲਦੇਵ ਸਿੰਘ, ਗੁਰਮੀਤ, ਸੋਨੂੰ ਠਾਕੁਰ ਆਦਿ ਮੌਜੂਦ ਸਨ।  

Related posts

Leave a Reply